ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੰਤਰੀ ਮੰਡਲ ਦੇ ਪਹਿਲੇ ਵਿਸਤਾਰ ਤੋਂ ਨਾਖੁਸ਼ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਦੇ ਅਹੁਦੇ ਤੋਂ ਅਸਤੀਫਾ ਦਿੱਤਾ।ਦੂਜੇ ਪਾਸੇ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਦੇ ਘਰ ਕਾਂਗਰਸ ਨੇਤਾਵਾਂ ਦਾ ਤਾਂਤਾ ਲੱਗਿਆ ਹੋਇਆ ਹੈ।
ਪਟਿਆਲਾ ਸਥਿਤ ਉਨਾਂ੍ਹ ਦੀ ਰਿਹਾਇਸ਼ ‘ਤੇ ਕਾਂਗਰਸ ਨੇਤਾਵਾਂ ਦੀ ਆਵਾਜਾਈ ਵਧ ਗਈ ਹੈ ਅਤੇ ਸਾਰੇ ਉਨਾਂ੍ਹ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।ਬੁੱਧਵਾਰ ਸਵੇਰੇ ਪਰਗਟ ਸਿੰਘ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਸਿੱਧੂ ਦੇ ਘਰ ਪਹੁੰਚੇ।ਉਨਾਂ੍ਹ ਨੇ ਸਿੱਧੂ ਦੇ ਨਾਲ ਬੈਠਕ ਕੀਤੀ।