ਸਿੱਧੂ ਮੂਸੇਵਾਲਾ ਹੱਤਿਆਕਾਂਡ ‘ਚ ਪੰਜਾਬ ਪੁਲਿਸ ਵਲੋਂ ਵਰਤੇ ਗਏ ਹਥਿਆਰਾਂ ਦੀ ਭਾਲ ‘ਚ ਬਠਿੰਡਾ ਦੇ ਪੈਟਰੋਲ ਪੰਪ ‘ਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।ਉਨ੍ਹਾਂ ਨੂੰ ਮਿਲੀ ਗੁਪਤ ਸੂਚਨਾ ਅਨੁਸਾਰ ਬਠਿੰਡਾ ਦੀ ਡਬਵਾਲੀ ਰੋਡ ਰਾਸ਼ਟਰੀ ਰਾਜਮਾਰਗ 54 ‘ਤੇ 29 ਮਈ 2022 ਨੂੰ ਰਾਤ ਦੇ ਕਰੀਬ 8;45 ਵਜੇ ਇੱਕ ਫਾਰਚੂਨਰ ਗੱਡੀ ਨੇ ਪੈਟਰੋਲ ਪੰਪ ਤੋਂ 2510 ਰੁਪਏ ਦਾ ਤੇਲ ਪਵਾਇਆ।
ਗੱਡੀ ‘ਚ 4ਲੋਕ ਸਵਾਰ ਸਨ ਜਿਨ੍ਹਾਂ ‘ਤੇ ਲੁਧਿਆਣਾ ਤੋਂ ਆਏ ਹੋਏ ਇੱਕ ਵਿਅਕਤੀ ਵਲੋਂ ਦੁਬਾਰਾ ਬਠਿੰਡਾ ‘ਚ ਹਥਿਆਰ ਦਿੱਤੇ ਜਾਣ ਦਾ ਸ਼ੱਕ ਹੈ।ਪੁਲਿਸ ਉਸ ਗੱਡੀ ਨੂੰ ਭਾਲ ਰਹੀ ਹੈ।ਸੀਸੀਟੀਵੀ ‘ਚ ਪੈਟਰੋਲ ਪੰਪ ਤੋਂ ਇਹ ਤਸਵੀਰਾਂ ਕੈਮਰੇ ‘ਚ ਕੈਦ ਹੋਈਆਂ ਹਨ ਅਤੇ ਅੰਦਰ ਬੈਠੇ ਹੋਏ ਲੋਕ ਵੀ ਨਜ਼ਰ ਆ ਰਹੇ ਹਨ।ਪੁਲਿਸ ਇਨ੍ਹਾਂ ਦੀ ਤਲਾਸ਼ ‘ਚ ਹੈ ਪੁਲਿਸ ਨੂੰ ਗੁਪਤ ਰੂਪ ਨਾਲ ਕੋਈ ਵੱਡੀ ਜਾਣਕਾਰੀ ਮਿਲੀ ਹੈ।
ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਨੂੰ ਪਿੰਡ ਜਵਾਹਰਕੇ ਵਿਖੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਨਾਲ ਉਸ ਨੂੰ ਚਾਹੁਣ ਵਾਲੇ ਸਮਰਥਕਾਂ ਨੂੰ ਕਾਫੀ ਡੂੰਘਾ ਸਦਮਾ ਲੱਗਾ ਸੀ, ਅਜੇ ਵੀ ਲੋਕ ਸਦਮੇ ‘ਚ ਹਨ।
ਮਾਪਿਆਂ ਲਈ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਸੀ।ਇਹ ਪੰਜਾਬੀ ਇੰਡਸਟਰੀ ਲਈ ਵੀ ਵੱਡਾ ਘਾਟਾ ਸੀ।ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦਾ ਐੱਸਵਾਈਐੱਲ ਗਾਣਾ ਰਿਲੀਜ਼ ਹੋਇਆ ਹੈ।ਜਿਸ ਨੂੰ ਅਜੇ ਇੱਕ ਦਿਨ ਪੂਰਾ ਨਹੀਂ ਹੋਇਆ ਗੀਤ ਯੂ ਟਿਊਬ ‘ਤੇ ਲਗਾਤਾਰ ਟਰੈਂਡਿੰਗ ‘ਚ ਚੱਲ ਰਿਹਾ ਹੈ।