ਕਿਸਾਨ ਅੰਦੋਲਨ ‘ਚ ਆਪਣਾ ਵੱਡਾ ਯੋਗਦਾਨ ਅਦਾ ਕਰਨ ਵਾਲੇ ਪੰਜਾਬੀ ਕਲਾਕਾਰ ਬੱਬੂ ਮਾਨ, ਅਮਿਤੋਜ ਮਾਨ ਤੇ ਗੁਲ ਪਨਾਗ ਹੋਰਾਂ ਨੇ ਪੰਜਾਬ ਦੀ ਦਸ਼ਾ ਸੁਧਾਰਨ ਲਈ ਆਪਣੀ ਨਵੀਂ ਪਾਰਟੀ ਲੈ ਕੇ ਆਏ ਹਨ ਜਿਸ ਦਾ ਨਾਮ ਹੈ ‘ਜੂਝਦਾ ਪੰਜਾਬ’।ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਨੇੜੇ ਆ ਰਹੀਆਂ ਹਨ ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਉਂਦੀ ਜਾ ਰਹੀ ਹੈ।
ਦੱਸ ਦੇਈਏ ਕਿ ਅੱਜ ਬੱਬੂ ਮਾਨ, ਅਮਿਤੋਜ ਮਾਨ, ਗੁਲ ਪਨਾਗ ਤੇ ਰਣਜੀਤ ਬਾਵਾ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ‘ਚ ਉਨਾਂ੍ਹ ਨੇ ਐਲਾਨ ਕੀਤਾ ਕਿ ਐੱਮ.ਐਲ.ਏ ਚੋਣ ਲੜਨ ਤੋਂ ਪਹਿਲਾਂ ਉਮੀਦਵਾਰਾਂ ਨੂੰ ਆਪਣੇ ਏਜੰਡੇ ਦਾ ਹਲਫਨਾਮਾ ਦੇਣਾ ਹੋਵੇਗਾ।ਜੇਕਰ ਏਜੰਡਾ ਸਪੱਸ਼ਟ ਨਹੀਂ ਕੀਤਾ ਜਾਵੇਗਾ ਤਾਂ ਉਸਦਾ ਵਿਰੋਧ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਘਟੀਆ ਰਾਜਨੀਤੀ ਕਰਨ ਵਾਲਿਆਂ ਦਾ ਪਰਦਾਫਾਸ਼ ਕੀਤਾ ਜਾਵੇਗਾ।ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸਾਨ ਅੰਦੋਲਨ ਦੀ ਜਿੱਤ ਪੰਜਾਬੀਆਂ ਪੰਜਾਬ ਦੇ ਲੋਕਾਂ ਦੀ ਏਕਤਾ ਦਾ ਸਬੂਤ ਹੈ।
ਉਨਾਂ੍ਹ ਨੇ ਪੰਜਾਬ ਵਾਸੀਆਂ ਨੂੰ ਉਨ੍ਹਾਂ ਨਾਲ ਜੁੜਨ ਤੇ ਸਾਥ ਦੇਣ ਦੀ ਅਪੀਲ ਕੀਤੀ ਹੈ।ਕੁਝ ਦਿਨ ਪਹਿਲਾਂ ਹੀ ਪੰਜਾਬੀ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੇ ਕਾਂਗਰਸ ਦਾ ਪੱਲਾ ਫੜਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਭਾਰੀ ਵਿਰੋਧ ਹੋ ਰਿਹਾ ਹੈ।