ਸਿੱਧੂ ਮੂਸੇਵਾਲਾ ਦੇ ਘਰ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਪਹੁੰਚ ਰਹੇ ਹਨ।ਬੀਤੇ ਦਿਨ ਕਾਂਗਰਸ, ਅਕਾਲੀ-ਦਲ ਅਤੇ ਸੱਤਾ ਧਾਰੀ ਪਾਰਟੀ ਦੇ ਨੁਮਾਇੰਦੇ ਹਰਪਾਲ ਚੀਮਾ, ਕੁਲਦੀਪ ਧਾਲੀਵਾਲ ਪਹੁੰਚੇ ਸਨ।
ਅੱਜ ਸਿੱਧੂ ਮੂਸੇਵਾਲਾ ਦਾ ਘਰ ਸੀਐੱਮ ਭਗਵੰਤ ਮਾਨ ਨੇ ਵੀ ਦੁੱਖ ਸਾਂਝਾ ਕਰਨ ਪਹੁੰਚਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਦੇ ਇੱਕ ਵਿਧਾਇਕ ਗੁਰਪ੍ਰੀਤ ਸਿੰਘ ਬੰਨਾਵਾਲੀ ਜੋ ਕਿ ਸਿੱਧੂ ਮੂਸੇਵਾਲਾ ਦੇ ਘਰ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਸੀ ਪਰ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਘਰ ‘ਚ ਜਾਣ ਨਹੀਂ ਦਿੱਤਾ।ਪਿੰਡ ਵਾਸੀਆਂ ਵਲੋਂ ਪੁਰਜ਼ੋਰ ਆਪ ਪਾਰਟੀਆਂ ਦਾ ਵਿਰੋਧ ਕਰ ਰਹੇ ਹਨ।
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਹੁਣ ਅਸੀਂ ਇਸ ਭਾਰੀ ਗਿਣਤੀ ਸਕਿਓਰਿਟੀ ਦਾ ਕੀ ਕਰਨਾ ਜਦੋਂ ਸਾਡੇ ਪਿੰਡ ਦੇ ਪੁੱਤ ਦਾ ਕਤਲ ਹੋ ਗਿਆ।ਦੱਸ ਦੇਈਏ ਕਿ ਇਸ ਵੇਲੇ ਮੂਸਾ ਪਿੰਡ ਛਾਉਣੀ ਬਣਿਆ ਹੋਇਆ ਵੱਡੀ ਗਿਣਤੀ ‘ਚ ਸੁਰੱਖਿਆ ਬਲ ਤਾਇਨਾਤ ਹਨ।ਬੈਰੀਕੇਡਿੰਗ ਕੀਤੀ ਗਈ ਹੈ।ਦੱਸ ਦੇਈਏ ਕਿ ਅੱਜ ਸੀਐਮ ਮਾਨ ਵੀ ਸਿੱਧੂ ਮੂਸੇਵਾਲਾ ਦੇ ਘਰ ਪਹੁੰਚਣ ਗੇ ।