ਨਵਜੋਤ ਸਿੰਘ ਸਿੱਧੂ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੱਖਾ ਪਲਟਵਾਰ ਕੀਤਾ। ਕੈਪਟਨ ਅਮਰਿੰਦਰ ਨੇ ਕਿਹਾ ਕਿ ਨਵਜੋਤ ਸਿੱਧੂ ਕਿਸੇ ਹੋਰ ਪਾਰਟੀ ‘ਚਾਹੀਦਾ ਜਾਣਾ ਚਾਹੁੰਦੇ ਹਨ ਪਰ ਕੋਈ ਪਾਰਟੀ ਸਿੱਧੂ ਨੂੰ ਲੈਣ ਲਈ ਤਿਆਰ ਨਹੀਂ ਹੈ। ਕੈਪਟਨ ਨੇ ਕਿਹਾ ਕਿ ਸਿੱਧੂ ਜਿੰਨੀ ਛੇਤੀ ਕਾਂਗਰਸ ਛੱਡਣਾ ਚਾਹੁੰਦੇ ਹਨ ਛੱਡ ਕੇ ਜਾ ਸਕਦੇ ਹਨ। ਜੇ ਕੋਈ ਭੁਲੇਖਾ ਸਿੱਧੂ ਨੂੰ ਤਾਂ ਪਟਿਆਲਾ ਤੋਂ ਚੋਣ ਲੜ ਕੇ ਦੇਖ ਲੈਣ। ਜੋ ਜਰਨਲ ਜੇਜੇ ਸਿੰਘ ਨਾਲ ਹੋਈ ਸੀ ਓਹੀ ਸਿੱਧੂ ਨਾਲ ਹੋਣੀ ਹੈ,ਸਿੱਧੂ ਦੀ ਵੀ ਜ਼ਮਾਨਤ ਜ਼ਬਤ ਹੋਵੇਗੀ। ਮੁੱਖ ਮੰਤਰੀ ਕੈਪਟਨ ਨੇ ਸਿੱਧੇ ਤੌਰ ‘ਤੇ ਚੈਲੰਜ ਕਰ ਦਿੱਤਾ ਕਿ ਜੇ ਸਿੱਧੂ ਨੂੰ ਕੋਈ ਸ਼ੱਕ ਹੈ ਤਾਂ ਪਟਿਆਲਾ ਤੋਂ ਚੋਣ ਲੜ ਕੇ ਦੇਖ ਲੈਣ ਸਾਰੇ ਭੁਲੇਖੇ ਦੂਰ ਹੋ ਜਾਣਗੇ। ਪਹਿਲੀ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੂ ‘ਤੇ ਇੰਨਾ ਖੁੱਲ੍ਹ ਕੇ ਵਰ੍ਹੇ ਹਨ। ਹਾਲਾਂਕਿ ਸਿੱਧੂ ਦਾ ਮੁੱਖ ਮੰਤਰੀ ਕੈਪਟਨ ਦੇ ਬਿਆਨ ‘ਤੇ ਜਵਾਬ ਕੀ ਆਉਂਦਾ ਇਹ ਵੇਖਣਾ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਬੇਅਦਬੀ ਮੁੱਦਿਆਂ ‘ਤੇ ਲਗਾਤਾਰ ਮੁੱਖ ਮੰਤਰੀ ਨੂੰ ਘੇਰਦੇ ਆ ਰਹੇ ਹਨ ਤੇ ਬੇਅਦਬੀ ਦੇ ਦੌਸ਼ੀਆਂ ਨੂੰ ਬਚਾਉਣ ਦੇ ਇਲਜ਼ਾਮ ਤੱਕ ਲਾਉਂਦੇ ਆ ਰਹੇ ਹਨ। ਜਿਸਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਕੈਪਟਨ ਨੇ ਸਿੱਧੂ ‘ਤੇ ਪਲਟਵਾਰ ਕੀਤਾ ਤੇ ਵੱਡਾ ਚੈਲੰਜ ਕਰ ਦਿੱਤਾ ਕਿ ਪਿਟਆਲੇ ਤੋਂ ਮੇਰੇ ਖਿਲਾਫ਼ ਸਿੱਧੂ ਚੋਣ ਲੜੇ , ਜੇਜੇ ਸਿੰਘ ਵਾਂਗ ਸਿੱਧੂ ਦੀ ਵੀ ਜ਼ਮਾਨਤ ਜ਼ਬਤ ਹੋ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜੋ ਸਿੱਧੂ ਮੇਰੇ ‘ਤੇ ਸਿੱਧੇ ਅਟੈਕ ਕਰ ਰਿਹਾ ਉਸਦਾ ਸਿੱਧਾ ਮਤਲਬ ਹੈ ਕਿ ਉਹ ਕਿਸੇ ਹੋਰ ਪਾਰਟੀ ‘ਚ ਜਾਣਾ ਚਾਹੁੰਦਾ। ਜੇ ਸਿੱਧੂ ਮੇਰੇ ਨਾਲ ਲੜਨਾ ਚਾਹੂੰਦਾ ਹੈ ਤਾਂ ਪਟਿਆਲਾ ਤੋਂ ਲੜੇ। ਸਿੱਧੂ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਏ ਜਾਣ ਦੇ ਸਵਾਲ ‘ਤੇ ਕੈਪਟਨ ਨੇ ਕਿਹਾ ਕਿ ਸਿੱਧੂ ਨੂੰ ਪ੍ਰਧਾਨਗੀ ਕਿਉਂ ਮਿਲੇ ਜਦੋਂ ਸੁਨੀਲ ਜਾਖੜ ਵਧੀਆ ਜ਼ੁੰਮੇਵਾਰੀ ਨਿਭਾ ਰਹੇ ਹਨ।