ਨਵਜੋਤ ਸਿੱਧੂ ਵੱਲੋਂ ਬਿਜਲੀ ਸਮਝੋਤਿਆਂ ਨੂੰ ਲੈ ਕੇ ਮੁੜ ਆਪਣੀ ਹੀ ਸਰਕਾਰ ਨੂੰ ਅਪੀਲ ਕੀਤੀ ਗਈ ਹੈ | ਉਨ੍ਹਾਂ ਇੱਕ ਵੀਡੀਓ ਜਾਰੀ ਕਰ ਕਿਹਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਰੁੱਤਾਂ ਆਉਦੀਆਂ ਹਨ ਪਰ ਪੰਜਾਬ ਦੇ ਵਿੱਚ ਮੁੱਦਿਆ ਤੋਂ ਭਟਕਣ ਦੀ ਰੁੱਤ ਚੱਲ ਰਹੀ ਹੈ | ਸਿੱਧੂ ਨੇ ਕਿਹਾ ਕਿ ਮੇਰੀ ਇਕੋ ਇਕ ਮੰਸ਼ਾ ਹੈ ਕਿ ਪੰਜਾਬੀਆਂ ਨੂੰ ਵਾਪਿਸ ਮੁੱਦਿਆਂ ‘ਤੇ ਲਿਆ ਕੇ ਖੜਾਵਾਂ | ਉਨਾਂ ਕਿਹਾ ਕਿ ਪਿਛਲੇ 1 ਮਹੀਨੇ ਤੋਂ ਪੰਜਾਬ ਦੇ ਵਿਧਾਇਕਾਂ ,ਵਰਕਰਾ ਅਤੇ ਆਮ ਲੋਕਾਂ ਦੇ ਨਾਲ ਸੰਪਰਕ ਦੇ ਵਿੱਚ ਆ ਕਿ ਇਸ ਗੱਲ ਦਾ ਅਹਿਸਾਸ ਹੋਇਆ ਹੈ |
ਸਿੱਧੂ ਨੇ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕ ਹਿੱਤ ਦੇ ਵਿੱਚ ਨਿਰਦੇਸ਼ ਜਾਰੀ ਕਰੇ ਕਿ ਬਿਜਲੀ ਮਸਝੋਤੇ ਰੱਦ ਕਰੇ |ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿਹੜਾ ਸੈਸ਼ਨ ਬੁਲਾਇਆ ਹੈ ਉਹ ਬਹੁਤ ਸ਼ਲਾਂਘਾਯੋਗ ਕੰਮ ਹੈ |
Punjab Govt must immediately issue directions to PSERC in Public Interest to revise tariff being paid to Private Power Plants making the faulty PPAs null & void … Further calling a 5-7 day Vidhan Sabha Session to bring a New Legislation for termination of faulty PPAs !! pic.twitter.com/x9k5snhQ5U
— Navjot Singh Sidhu (@sherryontopp) August 30, 2021