ਦਿੱਗਜ਼ ਆਗੂਆਂ ਨਵਜੋਤ ਸਿੱਧੂ ਅਤੇ ਬਿਕਰਮਜੀਤ ਮਜੀਠਿਆ ਨੂੰ ਹਰਾਉਣ ਵਾਲੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਜੀਵਨਜੋਤ ਕੌਰ ਨੂੰ ਸੋਸ਼ਲ ਮੀਡੀਆ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।ਵਿਧਾਇਕਾ ਨੇ ਇਸ ਮਾਮਲੇ ‘ਚ ਡੀਜੀਪੀ ਵੀਕੇ ਭਾਂਵਰਾ ਨੂੰ ਅਤੇ ਸੀਪੀ ਅਰੁਣਪਾਲ ਸਿੰਘ ਸ਼ਿਕਾਇਤ ਕੀਤੀ ਹੈ।
ਜਾਂਚ ਤੋਂ ਬਾਅਦ ਪੁਲਿਸ ਨੇ ਛੇਹਰਟਾ ਸਥਿਤ ਨਰਾਇਜ਼ਗੜ ਦੀ ਪੈਰਾਡਾਈਜ਼ ਕਾਲੋਨੀ ਨਿਵਾਸੀ ਸਿਕੰਦਰ ਸਿੰਘ ਦੇ ਵਿਰੁੱਧ ਆਈਟੀ ਐਕਟ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ‘ਚ ਥਾਣਾ ਮਕਬੂਲਪੁਰਾ ‘ਚ ਕੇਸ ਦਰਜ ਕਰ ਲਿਆ ਗਿਆ ਹੈ।ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।