ਬੀਤੇ ਦਿਨ ਪਟਿਆਲਾ ‘ਚ ਡਿਸਕਸ ਥ੍ਰੋਅਰ ਸੀਮਾ ਪੂਨੀਆ ਨੇ ਮੰਅੰਤਰ-ਰਾਜ ਅਥਲੈਟਿਕਸ ਮੀਟਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੋਕਿਓ ਓਲੰਪਿਕ ਦੀ ਟਿਕਟ ਜਿੱਤ ਲਈ ਹੈ। ਸੀਮਾ ਪੂਨੀਆ ਨੇ 63.70 ਮੀਟਰ ਦੀ ਥ੍ਰੋਅ ਸੁੱਟ ਕੇ ਸੋਨ ਤਗਮਾ ਜਿੱਤਿਆ। ਇਸ ਦੇ ਨਾਲ ਉਹ 2004, 2012 ਅਤੇ 2016 ਦੀਆਂ ਖੇਡਾਂ ਤੋਂ ਬਾਅਦ ਆਪਣੇ ਚੌਥੇ ਓਲੰਪਿਕ ਵਿੱਚ ਹਿੱਸਾ ਲਵੇਗੀ।
ਸੋਨੀਪਤ ਦੀ ਰਹਿਣ ਵਾਲੀ 37 ਸਾਲਾ ਸੀਮਾ ਪੂਨੀਆ ਇਸ ਈਵੈਂਟ ਵਿੱਚ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਦੂਜੀ ਭਾਰਤੀ ਮਹਿਲਾ ਹੈ। ਰਾਸ਼ਟਰੀ ਰਿਕਾਰਡ ਧਾਰਕ ਕਮਲਪ੍ਰੀਤ ਕੌਰ ਨੇ ਸੋਮਵਾਰ ਨੇ ਵੀ ਟੋਕਿਓ ਓਲੰਪਿਕ ਲਈ 66.59 ਮੀ. ਦਾ ਥ੍ਰੋਅ ਸੁੱਟ ਕੇ ਟੋਕੀਓ ਦ ਲਈ ਕੁਆਲੀਫਾਈ ਕੀਤਾ ਸੀ। ਕਮਲਪ੍ਰੀਤ ਕੌਰ ਨੇ ਮੰਗਲਵਾਰ ਨੂੰ ਈਵੈਂਟ ਵਿੱਚ ਸ਼ੁਰੂਆਤ ਨਹੀਂ ਕੀਤੀ ਸੀ, ਹਾਲਾਂਕਿ ਉਸ ਦਾ ਨਾਮ ਸ਼ੁਰੂਆਤ ਵਿਚ ਸੀ।
ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਵੀ ਟਵੀਟ ਕਰਕੇ ਸੀਮਾ ਪੂਨੀਆ ਨੂੰ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨ ‘ਤੇ ਵਧਾਈ ਦਿੱਤੀ। ਖੇਡ ਮੰਤਰੀ ਨੇ ਲਿਖਿਆ ਕਿ ਮੈਂ ਸੀਮਾ ਪੂਨੀਆ ਨੂੰ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ।
ਸੀਮਾ ਪੂਨੀਆ ਨੇ ਪਟਿਆਲਾ ਵਿੱਚ 60 ਵੀਂ ਰਾਸ਼ਟਰੀ ਅੰਤਰ-ਰਾਸ਼ਟਰੀ ਅਥਲੈਟਿਕਸ ਚੈਂਪਿਅਨਸਿਪ ਦੇ ਲਈ ਫਾਇਨਲ ਵਿੱਚ ਮਹਿਲਾਵਾਂ ਦੇ ਡਿਸਕਸ ਥ੍ਰੋ ਵਿੱਚ 63.72 ਮੀਟਰ ਦੀ ਥ੍ਰੋ ਤੋਂ ਬਾਅਦ ਟੋਕਿਓ 2020 ਲਈ ਕੁਆਲੀਫਾਈ ਕੀਤਾ ਹੈ।