ਨਵਜੋਤ ਸਿੱਧੂ ‘ਤੇ ਨਿਸ਼ਾਨਾ ਸਾਧਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਿਸੇ ਇੱਕ ਦੇ ਹੋ ਕੇ ਨਹੀਂ ਰਹਿੰਦੇ ਅਤੇ ਸਿੱਧੂ 1 ਮਹੀਨੇ ‘ਚ ਕਾਂਗਰਸ ਨੂੰ ਵੀ ਤਬਾਹ ਕਰ ਦੇਣਗੇ।ਮੈਂ ਗਵਰਨਰ ਨੂੰ ਅਪੀਲ ਕਰਦਾ ਹਾਂ ਕਿ ਸਰਕਾਰ ਨੂੰ ਡਿਸਮਿਸ ਕਰ ਕੇ ਰਾਸ਼ਟਰਪਤੀ ਸ਼ਾਸਨ ਲਾਗੂ ਕਰਵਾਇਆ ਜਾਵੇ ਅਤੇ ਜਲਦ ਤੋਂ ਜਲਦ ਚੋਣਾਂ ਕਰਵਾਈਆਂ ਜਾਣ ਕਿਉਂ ਕਿ ਜੇਕਰ ਇਨ੍ਹਾਂ 4 ਮਹੀਨਿਆਂ ‘ਚ ਇੱਕ ਇਕ ਦਿਨ ਵੀ ਕੈਪਟਨ ਅਮਰਿੰਦਰ ਸਿੰਘ ਰਹਿ ਗਏ ਤਾਂ ਪੰਜਾਬ ਨੂੰ ਕਈ ਸਾਲ ਪਿੱਛੇ ਛੱਡ ਜਾਣਗੇ।
ਸੁਖਬੀਰ ਬਾਦਲ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅੱਜ ਡ੍ਰਾਮੇ ਕਰ ਰਹੇ ਹਨ ਉਸ ਨੇ ਸਾਢੇ 4 ਸਾਲ ਜਦੋਂ ਸਰਕਾਰ ‘ਚ ਮੰਤਰੀ ਰਹੇ ਉਦੋਂ ਕੈਪਟਨ ਵਿਰੁੱਧ ਨਹੀਂ ਬੋਲੇ ਹੁਣ ਸਿਰਫ ਤੇ ਸਿਰਫ ਲੋਕਾਂ ਨੂੰ ਲੁੱਟਿਆ ਪੈਸਾ ਬਚਾਇਆ ਅਤੇ ਆਪਣੀਆਂ ਕਮਜੋਰੀਆਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।1 ਦਿਨ ਦੇ ਸੈਸ਼ਨ ‘ਤੇ ਬਾਦਲ ਨੇ ਕਿਹਾ ਕਿ ਸਰਕਾਰ ਮੁੱਦਿਆਂ ਤੋਂ ਭੱਜ ਰਹੀ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਹਰ 6 ਮਹੀਨਿਆਂ ਬਾਅਦ ਵਿਧਾਨ ਸਭਾ ਸੈਸ਼ਨ ਬੁਲਾਇਆ ਜਾਵੇ।
ਬਾਦਲ ਨੇ ਕਿਹਾ ਕੈਪਟਨ ਦੇ ਖੁਦ ਦੇ ਮੰਤਰੀ ਅਤੇ ਵਿਧਾਇਕਾਂ ਨੂੰ ਕੈਪਟਨ ਅਮਰਿੰਦਰ ਸਿੰਘ ‘ਤੇ ਕਾਨਫੀਡੈਂਸ ਹੀ ਨਹੀਂ ਹੈ ਇਸ ਲਈ ” ਨੋ ਕਾਨਫੀਡੈਂਸ ਮੋਸ਼ਨ’ ਲਿਆਉਣਾ ਚਾਹੀਦਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਮੇਜੋਰਟੀ ਨਹੀਂ ਹੈ ਕੈਪਰਨ ਦੇ ਖੁਦ ਦੇ ਮੰਤਰੀ ਅਤੇ ਵਿਧਾਇਕ ਉਨਾਂ੍ਹ ਦੀ ਬਗਾਵਤ ‘ਤੇ ਉਤਰ ਆਏ ਹਨ ਪਹਿਲਾਂ ਮੇਜੌਰਟੀ ਸਾਬਿਤ ਕਰੋ।ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਕਈ ਮੁੱਦੇ ਹਨ।ਜਿਸ ‘ਤੇ ਅਸੀਂ ਡਿਸਕਸ਼ਨ ਕਰਨਾ ਚਾਹੁੰਦੇ ਹਾਂ ਪਰ ਇੱਕ ਦਿਨ ਦਾ ਸੈਸ਼ਨ ਬੁਲਾਕੇ ਸਰਕਾਰ ਸਿਰਫ ਡ੍ਰਾਮੇ ਕਰ ਰਹੀ ਹੈ।ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਰਾਜਪਾਲ ਨੂੰ ਅਪੀਲ ਕਰਦਾ ਹਾਂ ਕਿ ਸਰਕਾਰ ਨੂੰ ਬਰਖਾਸਤ ਕਰਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਅਤੇ ਛੇਤੀ ਤੋਂ ਛੇਤੀ ਚੋਣਾਂ ਕਰਵਾਈਆਂ ਜਾਣ ਕਿਉਂਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ 4 ਮਹੀਨਿਆਂ ਵਿੱਚ ਇੱਕ ਦਿਨ ਵੀ ਰਹੇ ਤਾਂ ਪੰਜਾਬ ਨੂੰ ਕਈ ਸਾਲਾਂ ਤੋਂ ਪਿੱਛੇ ਛੱਡ ਦੇਵੇਗਾ।