ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਵੱਡਾ ਐਲਾਨ ਕੀਤਾ ਗਿਆ ਹੈ | ਸੁਖਬੀਰ ਬਾਦਲ ਨੇ ਕਿਹਾ ਕਿ ਦਿੱਲੀ ਦੀਆਂ ਬਰੂੰਹਾਂ ‘ਤੇ ਪਿਛਲੇ 7 ਮਹੀਨਿਆਂ ਤੋਂ ਪੰਜਾਬ ਅਤੇ ਹੋਰ ਸੂਬਿਆ ਦੇ ਕਿਸਾਨ ਬੈਠੇ ਹੋਏ ਹਨ ਜੋ ਕੇਂਦਰ ਦੇ ਬਣਾਏ 3 ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਦੀਆਂ ਮੰਗਾ ਮਨਵਾਉਣ ਲਈ ਦਿਲੀ ‘ਚ ਅੰਦੋਲਨ ਦੇ ਵਿੱਚ ਬੈਠੇ ਹਨ| ਕਿਸਾਨ ਗਰਮੀ ਸਰਦੀ ਦਿਨ ਰਾਤ ਇੱਕ ਕਰਕੇ ਬੈਠੇ ਹੋਏ ਹਨ ਇਸ ਅੰਦੋਲਨ ਦੌਰਾਨ ਕਰੀਬ 550 ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ | ਸ਼੍ਰੋਮਣੀ ਅਕਾਲੀ ਦਲ ਪਹਿਲੀ ਕੈਬਨਿਟ ਮੀਟਿੰਗ ‘ਚ ਕਿਸਾਨੀ ਅੰਦੋਲਨ ਦੌਰਾਨ ਸ਼ਹਾਦਤ ਦਿੱਤੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਬੱਚਿਆਂ ਅਤੇ ਪੋਤੀਆਂ ਦੀ ਪੜਾਈ ਦਾ ਖਰਚਾ ਪੋਸਟ ਗਰੈਜੂਏਟ ਤੱਕ ਅਕਾਲੀ ਸਰਕਾਰ ਚੁੱਕੇਗੀ ਤੇ ਪੂਰੇ ਪਰਿਾਵਰ ਦਾ ਸਿਹਤ ਬੀਮਾ ਕਰਵਾਉਣ ਦਾ ਵੀ ਸੁਖਬੀਰ ਬਾਦਲ ਨੇ ਵਾਅਦਾ ਕੀਤਾ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣੀ ਜ਼ਿੱਦ ਤੇ ਅੜੀ ਹੈ ਕਿ ਉਹ ਖੇਤੀ ਕਾਨੂੰਨ ਕਿਸੇ ਵੀ ਹਾਲਤ ਦੇ ਵਿਚ ਰੱਦ ਨਹੀਂ ਕਰੇਗੀ ਪਰ ਮੈਨੂੰ ਇਹ ਪੂਰਾ ਭਰੋਸਾ ਹੈ ਕਿ ਜਿੱਤੇ ਸਾਡੇ ਕਿਸਾਨ ਭਰਾਵਾ ਦੀ ਹੀ ਹੋਵੇਗੀ |