ਪੰਜਾਬ ਦੇ ਡਿਪਟੀ ਸੀਐੱਮ ਸੁਖਜਿੰਦਰ ਰੰਧਾਵਾ ਅਤੇ ਕਾਂਗਰਸ ਆਗੂ ਅਲਕਾ ਲਾਂਬਾ ਨੇ ਅੱਜ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕੀਤੀ।ਇਸ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਨੇ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਸਲਾਖਾਂ ਪਿੱਛੇ ਸੁੱਟਣ ਦਾ ਬਿਆਨ ਦੇਣ ਵਾਲੇ ਕੇਜਰੀਵਾਲ ਨੇ ਹੀ ਸਭ ਤੋਂ ਮਜੀਠੀਆ ਤੋਂ ਮੰਗੀ ਸੀ।
ਉਨ੍ਹਾਂ ਨੇ ਕਿਹਾ ਕਿ ਬਿਕਰਮ ਮਜੀਠੀਆ ਜਿਸ ਨੂੰ ਅਕਾਲੀ ਦਲ ਮਾਝੇ ਦਾ ਜਰਨੈਲ ਕਹਿੰਦੇ ਸੀ ਪਰ ਮਾਝੇ ਦਾ ਕੋਈ ਵੀ ਜਰਨੈਲ ਗਿੱਦੜ ਬਣ ਕੇ ਨਹੀਂ ਛੁਪਦਾ।ਰੰਧਾਵਾ ਨੇ ਅੱਗੇ ਕਿਹਾ ਕਿ ਪੰਜਾਬ ਬਚਾਉਣ ਲਈ ਮੈਂ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ ਜੇਕਰ ਪਾਰਟੀ ਹਾਈਕਮਾਨ ਮੈਨੂੰ ਕਹੇਗੀ ਤਾਂ ਮੈਂ ਅਸਤੀਫ਼ਾ ਦੇ ਦੇਵਾਂਗਾ।
ਦੂਜੇ ਪਾਸੇ ਕਾਂਗਰਸ ਆਗੂ ਅਲਕਾ ਲਾਂਬਾ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਾਲੀ ਬਿਕਰਮ ਮਜੀਠੀਆ ਦੀ ਫੋਟੋਆਂ ਪੁਰਾਣੀਆਂ ਹਨ ਤਾਂ ਕਿ ਪੁਲਿਸ ਦੀ ਜਾਂਚ ਨੂੰ ਦੂਜੇ ਪਾਸੇ ਮੋੜਿਆ ਜਾ ਸਕੇ ਉਨ੍ਹਾਂ ਨੇ ਕਿਹਾ ਕਿ ਮਜੀਠੀਆ ਨੂੰ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਸਿਆਸੀ ਸਾਥ ਮਿਲ ਰਿਹਾ ਹੈ।5 ਜਨਵਰੀ ਨੂੰ ਕੋਰਟ ‘ਚ ਫਿਰ ਤੋਂ ਪੇਸ਼ੀ ਹੈ ਕਾਨੂੰਨ ਆਪਣਾ ਕੰਮ ਨਿਰਪੱਖ ਭਾਵ ਨਾਲ ਕਰ ਰਿਹਾ ਹੈ ਅਤੇ ਕਰੇਗਾ।