ਗੁਰਦਾਸਪੁਰ ਪਹੁੰਚੇ ਸੁਖਜਿੰਦਰ ਰੰਧਾਵਾ ਦੇ ਵੱਲੋਂ ਕੈਪਟਨ ਬਾਰੇ ਵੱਡਾ ਬਿਆਨ ਦਿੱਤਾ ਗਿਆ | ਉਨ੍ਹਾਂ ਕਿਹਾ ਕਿ 19 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਵਿੱਚ ਵੱਖ-ਵੱਖ ਵੱਡੇ ਅਹੁਦਿਆਂ ਤੇ ਰਹੇ ਪਰ ਜੇ ਹੁਣ ਉਹ ਕਾਂਗਰਸ ਪਾਰਟੀ ਛੱਡਣ ਦੀ ਗੱਲ ਕਰਦੇ ਤਾਂ ਉਹ ਬਹੁਤ ਗਲਤ ਗੱਲ ਹੈ | ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਜਿਹੀਆਂ ਛੋਟੀਆਂ ਗੱਲਾਂ ਕਰਕੇ ਆਪਣਾ ਕੱਦ ਨੂੰ ਛੋਟਾ ਨਾ ਕਰਨ | ਉਨ੍ਹਾਂ ਕਿਹਾ ਕਿ ਹੁਣ ਤੱਕ ਕੋਈ ਵੀ ਇੰਨਾ ਲੰਮਾ ਸਮਾਂ ਕਾਂਗਰਸ ਦੇ ਵਿੱਚ ਆਪਣਾ ਸਿੱਕ ਨਹੀਂ ਜਮਾ ਸਕਿਆ ਪਰ ਪਿਛਲੇ 22 ਸਾਲਾਂ ਦੇ ਵਿੱਚ ਕੈਪਟਨ 19 ਸਾਲ ਵੱਖ -ਵੱਖ ਵੱਡੇ ਅਹੁਦਿਆ ਤੇ ਰਹੇ ਹਨ | ਮੈਂ ਕੈਪਟਨ ਸਾਬ੍ਹ ਅਪੀਲ ਕਰਦਾ ਹਾਂ ਕਿ ਉਹ ਕਾਂਗਰਸ ਖਿਲਾਪ ਟਿੱਪਣੀਆਂ ਨਾ ਕਰਨ |