ਪਿਛਲੇ 8 ਮਹੀਨਿਆਂ ਤੋਂ ਕਿਸਾਨ ਆਪਣੇ ਜ਼ਮੀਨੀ ਹੱਕਾਂ ਲਈ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਹੋਏ ਹਨ।ਕਿਸਾਨਾਂ ਦੀ ਇਹ ਲੜਾਈ ਇਹ ਆਪਣੀ ਜ਼ਮੀਨ ਅਤੇ ਅਧਿਕਾਰਾਂ ਲਈ ਹੈ, ਇਸ ਹੱਕਾਂ ਦੀ ਲੜਾਈ ‘ਚ ਸੈਂਕੜੇ ਕਿਸਾਨਾਂ ਨੇ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ ਪਰ ਸਰਕਾਰ ਦੇ ਕੰਨ ‘ਤੇ ਜੂੰਅ ਤੱਕ ਨਹੀਂ ਸਰਕ ਰਹੀ।ਜ਼ਿਕਰਯੋਗ ਹੈ ਕਿ 15 ਅਗਸਤ ਭਾਵ ਕੱਲ੍ਹ ਨੂੰ ਸੁਤੰਤਰਤਾ ਦਿਹਾੜਾ ਹੈ ਜਿਸ ਦੌਰਾਨ ਕਿਸਾਨਾਂ ਵਲੋਂ ਹਰਿਆਣਾ ‘ਚ ਟਰੈਕਟਰ ਪਰੇਡ ਦਾ ਐਲਾਨ ਕੀਤਾ ਹੈ।
ਦੱਸ ਦੇਈਏ ਕਿ ਜੀਂਦ ਜ਼ਿਲ੍ਹੇ ਦੇ ਉਚਾਨਾ ਕਲਾਂ ਕਸਬੇ ਦੇ ਕਿਸਾਨ, ਜਿੱਥੋਂ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵੀ ਵਿਧਾਇਕ ਹਨ, ਸ਼ਨੀਵਾਰ ਨੂੰ ਅੰਤਿਮ ਟਰੈਕਟਰ ਪਰੇਡ ਦੀ ਰਿਹਰਸਲ ਕੀਤੀ ਹੈ।ਖਾਸ ਗੱਲ ਇਹ ਸੀ ਕਿ ਜੀਂਦ-ਪਟਿਆਲਾ ਦਿੱਲੀ ਰਾਸ਼ਟਰੀ ਰਾਜਮਾਰਗ ‘ਤੇ ਪਰੇਡ ਦਾ ਆਯੋਜਨ ਕੀਤਾ ਗਿਆ ਅਤੇ ਔਰਤਾਂ ਨੇ ਰਿਹਰਸਲ ਦੀ ਅਗਵਾਈ ਕੀਤੀ।
ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ 15 ਅਗਸਤ ਨੂੰ ਟਰੈਕਟਰ ਪਰੇਡ ਵਿੱਚ ਹਜ਼ਾਰਾਂ ਕਿਸਾਨ ਹਿੱਸਾ ਲੈਣਗੇ। ਜਾਣਕਾਰੀ ਦੇ ਅਨੁਸਾਰ, ਕਿਸਾਨ 15 ਅਗਸਤ ਨੂੰ ਜੀਂਦ ਦੇ ਉਚਾਨਾ ਕਲਾਂ ਵਿੱਚ ਇੱਕ ਵੱਡੀ ਟਰੈਕਟਰ ਪਰੇਡ ਕੱਣ ਦੀ ਤਿਆਰੀ ਕਰ ਰਹੇ ਹਨ। ਜਿਸ ਕਾਰਨ ਕਿਸਾਨਾਂ ਅਤੇ ਔਰਤਾਂ ਨੇ ਸ਼ਨੀਵਾਰ ਨੂੰ ਨੈਸ਼ਨਲ ਹਾਈਵੇ ‘ਤੇ ਟਰੈਕਟਰ ਪਰੇਡ ਦੀ ਰਿਹਰਸਲ ਵੀ ਕੀਤੀ। ਰਿਹਰਸਲ ਕਰ ਰਹੇ ਕਿਸਾਨਾਂ ਨੇ ਕਿਹਾ ਕਿ 15 ਅਗਸਤ ਨੂੰ ਟਰੈਕਟਰ ਪਰੇਡ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰੇਗੀ।