ਸਾਬਕਾ DGP ਸੁਮੈਧ ਸੈਣੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ | ਹਾਈਕੋਰਟ ਦੇ ਵੱਲੋਂ ਕੋਟਕਪੂਰਾ ਗੋਲੀਕਾਂਡ ‘ਚ ਸੈਣੀ ਨੂੰ ਰਾਹਤ ਦੇ ਦਿੱਤੀ ਹੈ |ਗੋਲੀਕਾਂਡ ਦੇ ਵਿੱਚ ਨਿਯਮਤ ਜ਼ਮਾਨਤ ਦੀ ਪਟੀਸ਼ਨ ਮਨਜ਼ੂਰ ਕਰ ਲਈ ਹੈ| ਕਿਸੇ ਵੀ ਜਾਂਚ ਤੋਂ ਪਹਿਲਾ ਨੋਟਿਸ ਦੇਣਾ ਹੋਵੇਗੀ |
ਸੁਮੈਧ ਸੈਣੀ ਨੂੰ ਇੱਕ ਪਾਸੇ ਤਾਂ ਵੱਡੀ ਰਾਹਤ ਮਿਲ ਗਈ ਹੈ ਪਰ ਦੂਜੇ ਪਾਸ ਉਸ ਦੀਆਂ ਹੋਰ ਮੁਸ਼ਕਿਲਾ ਸਾਹਮਣੇ ਆ ਗਈਆ ਹਨ | ਬੀਤੇ ਦਿਨ ਸੁਮੈਧ ਸੈਣੀ ਦੇ ਘਰ ‘ਤੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ | ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਡੀਜੀਪੀ ਖ਼ਿਲਾਫ਼ ਆਮਦਨ ਤੋਂ ਵੱਧ ਸੰਪਤੀ ਜੁਟਾਉਣ ਦਾ ਨਵਾਂ ਕੇਸ ਮੁਹਾਲੀ ਦੇ ਵਿਜੀਲੈਂਸ ਥਾਣੇ ’ਚ ਦਰਜ ਕੀਤਾ ਗਿਆ ਹੈ।