ਤਿੰਨ ਵਾਰ ਰਾਸ਼ਟਰੀ ਪੁਰਸਕਾਰ ਜੇਤੂ ਅਭਿਨੇਤਰੀ ਸੁਰੇਖਾ ਸੀਕਰੀ ਦਾ ਮੁੰਬਈ ਵਿਖੇ ਦੇਹਾਂਤ ਹੋ ਗਿਆ ਹੈ। ਉਹਨਾਂ ਨੇ 75 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ। ਸੁਰੇਖਾ ਸੀਕਰੀ ਸੀਰੀਅਲ ‘ਬਾਲਿਕਾ ਵਧੂ’ ਵਿਚ ਦਾਦੀ ਦੀ ਭੂਮਿਕਾ ਤੋਂ ਬਾਅਦ ਕਾਫੀ ਮਸ਼ਹੂਰ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਲੰਬੇ ਸਮੇਂ ਤੋਂ ਬਿਮਾਰ ਸੀ। ਅੱਜ ਸਵੇਰੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ।
ਦਰਅਸਲ 2020 ਵਿਚ ਸੁਰੇਖਾ ਸੀਕਰੀ ਨੂੰ ਦੂਜੀ ਵਾਰ ਬ੍ਰੇਟ ਸਟ੍ਰੋਕ ਆਇਆ ਸੀ। ਉਦੋਂ ਤੋਂ ਹੀ ਉਹਨਾਂ ਦੀ ਸਿਹਤ ਖ਼ਰਾਬ ਚੱਲ ਰਹੀ ਸੀ। 2018 ਵਿਚ ਉਹਨਾਂ ਨੂੰ ਪੈਰਾਲਾਈਟਿਕ ਸਟ੍ਰੋਕ ਆਇਆ ਸੀ। ਸੁਰੇਖਾ ਸੀਕਰੀ ਦੇ ਦੇਹਾਂਤ ਤੋਂ ਬਾਅਦ ਬਾਲੀਵੁੱਡ ਅਤੇ ਟੀਵੀ ਇੰਡਸਟਰੀ ਵਿਚ ਸੋਗ ਦੀ ਲਹਿਰ ਹੈ। ਸੁਰੇਖਾ ਦੀ ਮੌਤ ’ਤੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ। ਸੋਸ਼ਲ ਮੀਡੀਆ ’ਤੇ ਲੋਕ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਸੁਰੇਖਾ ਸੀਕਰੀ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲ ਵਿੱਚ ਖੂਬ ਜਗ੍ਹਾ ਬਣਾਈ ਹੈ|ਦੱਸਣਯੋਗ ਹੈ ਕਿ ਸੁਰੇਖਾ ਕਦੇ ਅਦਾਕਾਰਾ ਬਣਨਾ ਹੀ ਨਹੀਂ ਸੀ ਚਾਹੁੰਦੀ ਉਹ ਪੱਤਰਕਾਰ ਬਣਨਾ ਚਾਹੁੰਦੀ ਸੀ |ਪਰ ਸੁਰੇਖਾ ਦੀ ਕਿਸਮਤ ਕੁਝ ਹੋਰ ਹੀ ਚਾਹੰਦੀ ਸੀ | ਸੁਰੇਖਾ ਸੀਕਰੀ ਨੇ ਅਲੀਗੜ੍ਹ ਮੁਸਲਿਮ ਯੂਨੀਵਰਸ਼ਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਸੀ|ਕਾਲਜ ਵਿੱਚ ਇੱਕ ਨਾਟਕ ਖੇਡਿਆ ਗਿਆ ਸੀ | ਇਸ ਨਾਟਕ ਨੂੰ ਦੇਖਣ ਲਈ ਸੁਰੇਖਾ ਪਹੁੰਚੀ ਸੀ ਜਿਸ ਨੂੰ ਦੇਖ ਕੇ ਸੁਰੇਖਾ ਸੀਕਰੀ ਬਹੁਤ ਪ੍ਰਭਾਵਿਤ ਹੋਈ ਅਤੇ ਉਸ ਨੇ ਪੱਤਰਕਾਰ ਬਣਨ ਦਾ ਸੁਪਨਾ ਛੱਡ ਅਦਾਕਾਰ ਬਣਨ ਦਾ ਮਨ ਬਣਾ ਲਿਆ ਹੈ |
ਸੁਰੇਖਾ ਸੀਕਰੀ ਨੇ ਆਪਣੇ ਲੰਬੇ ਕਰੀਅਰ ਵਿਚ ਕਈ ਮਜ਼ਬੂਤ ਭੂਮਿਕਾਵਾਂ ਨਿਭਾਈਆਂ ਸਨ ਪਰ ਉਹਨਾਂ ਨੂੰ ਪ੍ਰਸਿੱਧੀ ‘ਬਾਲਿਕਾ ਵਧੂ’ ਵਿਚ ਕਲਿਆਣੀ ਦੇਵੀ ਦੀ ਭੂਮਿਕਾ ਤੋਂ ਬਾਅਦ ਮਿਲੀ ਸੀ। ਸੁਰੇਖਾ ਸੀਕਰੀ ਨੇ ਥੀਏਟਰ, ਫਿਲਮਾਂ ਅਤੇ ਟੀਵੀ ਵਿਚ ਬਹੁਤ ਕੰਮ ਕੀਤਾ। 1978 ਵਿਚ ਸੁਰੇਖਾ ਨੇ ਰਾਜਨੀਤਕ ਨਾਟਕ ਫਿਲਮ ‘ਕਿਸਾ ਕੁਰਸੀ ਕਾ’ ਵਿਚ ਅਦਾਕਾਰੀ ਦੀ ਸ਼ੁਰੂਆਤ ਕੀਤੀ।
ਸੁਰੇਖਾ ਨੂੰ ਤਿੰਨ ਵਾਰ ਸਰਬੋਤਮ ਸਹਿਯੋਗੀ ਅਭਿਨੇਤਰੀ ਦਾ ਪੁਰਸਕਾਰ ਮਿਲਿਆ ਹੈ। ਉਹਨਾਂ ਨੂੰ ਇਹ ਪੁਰਸਕਾਰ ਤਮਸ (1988), ਮੈਮੋ (1995) ਅਤੇ ਬਦਾਈ ਹੋ (2018) ਫਿਲਮਾਂ ਲਈ ਮਿਲਿਆ ਸੀ। ਰਾਸ਼ਟਰੀ ਪੁਰਸਕਾਰ ਤੋਂ ਇਲਾਵਾ ਸੁਰੇਖਾ ਨੇ 1 ਫਿਲਮਫੇਅਰ ਅਵਾਰਡ, 1 ਸਕ੍ਰੀਨ ਅਵਾਰਡ ਅਤੇ 6 ਭਾਰਤੀ ਟੈਲੀਵਿਜ਼ਨ ਅਕੈਡਮੀ ਪੁਰਸਕਾਰ ਜਿੱਤੇ।
ਸੁਰੇਖਾ ਨੂੰ ਤਿੰਨ ਵਾਰ ਸਰਬੋਤਮ ਸਹਿਯੋਗੀ ਅਭਿਨੇਤਰੀ ਦਾ ਪੁਰਸਕਾਰ ਮਿਲਿਆ ਹੈ। ਉਹਨਾਂ ਨੂੰ ਇਹ ਪੁਰਸਕਾਰ ਤਮਸ (1988), ਮੈਮੋ (1995) ਅਤੇ ਬਦਾਈ ਹੋ (2018) ਫਿਲਮਾਂ ਲਈ ਮਿਲਿਆ ਸੀ। ਰਾਸ਼ਟਰੀ ਪੁਰਸਕਾਰ ਤੋਂ ਇਲਾਵਾ ਸੁਰੇਖਾ ਨੇ 1 ਫਿਲਮਫੇਅਰ ਅਵਾਰਡ, 1 ਸਕ੍ਰੀਨ ਅਵਾਰਡ ਅਤੇ 6 ਭਾਰਤੀ ਟੈਲੀਵਿਜ਼ਨ ਅਕੈਡਮੀ ਪੁਰਸਕਾਰ ਜਿੱਤੇ।