ਬੀਤੇ ਦਿਨ ਸੁਖਬੀਰ ਬਾਦਲ ਦੇ ਵੱਲੋਂ ਪੰਜਾਬ ਸਰਕਾਰ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਕਿਹਾ ਪਿਛਲੇ ਸਾਢੇ 4 ਸਾਲ ਕੈਪਟਨ ਸਰਕਾਰ ਸੁੱਤੀ ਰਹੀ ਹੈ ਨਾਂ ਉਨ੍ਹਾਂ ਦੇ ਵੱਲੋਂ ਲੋਕਾਂ ਨੂੰ ਬਿਜਲੀ ਮੁਹੱਈਆ ਕਰਾਈ ਗਈ ਨਾਂ ਹੀ ਪਾਣੀ ਦਾ ਕੋਈ ਹੱਲ ਕੀਤਾ ਗਿਆ ਕਿਸਾਨ ਆਪਣੀ ਫ਼ਸਲ ਤੇ ਪਾਣੀ ਲਈ ਤਰਸ ਰਹੇ ਹਨ | ਇਸ ਬਿਆਨ ‘ਤੇ ਕਾਂਗਰਸ ਦੇ ਵੱਲੋਂ ਪਲਟਵਾਰ ਕੀਤਾ ਗਿਆ, ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਨਹਿਰੀ ਪਾਣੀ ਦੀ ਪੂਰੇ ਪੰਜਾਬ ਵਿਚ ਕਿਤੇ ਵੀ ਕੋਈ ਕਮੀ ਨਹੀਂ ਹੈ ਅਤੇ ਇਸ ਸਬੰਧੀ ਹਾਲੇ ਤੱਕ ਇੱਕ ਵੀ ਕਿਸਾਨ ਵੱਲੋਂ ਕੋਈ ਸ਼ਿਕਾਇਤ ਨਹੀਂ ਕੀਤੀ ਗਈ। ਸੁਖਬਿੰਦਰ ਸਿੰਘ ਸਰਕਾਰੀਆ ਨੇ ਨਹਿਰੀ ਪਾਣੀ ਦੀ ਸਪਲਾਈ ਬਾਰੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਾਅਵਿਆਂ ਨੂੰ ਸਿਰਫ਼ ਰਾਜਨੀਤਿਕ ਸਟੰਟ ਕਹਿ ਕੇ ਰੱਦ ਕੀਤਾ ।