ਸੈਨਾ ਨੇ ਐਮਰਜੈਂਸੀ ਦਾ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਅਤੇ ਦੂਜੇ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਸੂਡਾਨ ‘ਚ ਅੰਤਰਿਮ ਸਰਕਾਰ ਚਲਾਉਣ ਵਾਲੀ ਪਰਿਸ਼ਦ ਦੇ ਪ੍ਰਮੁੱਖ ਜਨਰਲ ਅਬਦੇਲ ਫਤਿਹ ਅਲ ਬੁਰਹਾਨ ਨੇ ਤਖ਼ਤਾ ਪਲਟ ਤੋਂ ਬਾਅਦ ਦੇਸ਼ ਨੂੰ ਸੰਬੋਧਿਤ ਕੀਤਾ ਅਤੇ ਸੈਨਾ ਅਤੇ ਨਾਗਰਿਕ ਪ੍ਰਤੀਨਿਧੀਆਂ ਦੇ ਵਿਚਾਲੇ ਸੱਤਾ ਦੀ ਸਾਝੇਦਾਰੀ ਦੇ ਸਮਝੌਤੇ ਨੂੰ ਤੋੜਨ ਦਾ ਐਲਾਨ ਕੀਤਾ।
ਉਨਾਂ੍ਹ ਨੇ ਮੰਤਰੀਮੰਡਲ ਭੰਗ ਕਰਨ ਦਾ ਵੀ ਐਲਾਨ ਕੀਤਾ।ਜਨਰਲ ਬੁਰਹਾਨ ਨੇ 10 ਫੈਸਲਿਆਂ ਦਾ ਐਲਾਨ ਕਰਦੇ ਹੋਏ, ‘ਜੂਬਾ ‘ਚ ਅਕਤੂਬਰ 2020 ‘ਚ ਸੂਡਾਨ ਨੇ ਜਿਸ ਸਾਂਤੀ ਸਮਝੌਤੇ ‘ਤੇ ਦਸਤਖ਼ਤ ਕੀਤੇ ਸੀ ਅਤੇ ਜੋ ਵਾਅਦੇ ਕੀਤੇ ਸਨ, ਉਹ ਇਨ੍ਹਾਂ ਫੈਸਲਿਆਂ ਦੇ ਬਾਹਰ ਰਹਿਣਗੇ।
ਜਨਰਲ ਅਬਦੇਲ ਫਤਿਹ ਬੁਰਹਾਨ ਨੇ ਸੈਨਾ ਦੀ ਕਾਰਵਾਈ ਲਈ ਸਿਆਸੀ ਪੱਧਰ ‘ਤੇ ਜਾਰੀ ਸੰਘਰਸ਼ ਨੂੰ ਜ਼ਿੰਮੇਦਾਰ ਦੱਸਿਆ ਹੈ।ਜਨਰਲ ਬੁਰਹਾਨ ਨਾਗਰਿਕ ਨੇਤਾਵਾਂ ਦੇ ਨਾਲ ਸੰਯੁਕਤ ਮੰਤਰੀਮੰਡਲ ਦੀ ਅਗਵਾਈ ਕਰ ਰਹੇ ਸਨ।
ਫੌਜ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਲਈ ਪ੍ਰਦਰਸ਼ਨਕਾਰੀ ਰਾਜਧਾਨੀ ਖਾਰਤੂਮ ਦੀਆਂ ਸੜਕਾਂ ‘ਤੇ ਉਤਰ ਆਏ। ਰਿਪੋਰਟਾਂ ਮੁਤਾਬਕ ਰਾਜਧਾਨੀ ‘ਚ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣਾਈ ਦਿੱਤੀ।