ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਦੂਜਾ ਦਿਨ ਹੈ।ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ।ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸੂਬੇ ਦੇ ਵਿੱਤ ਬਾਰੇ ਵਾਈਟ ਪੇਪਰ ਪੇਸ਼ ਕੀਤਾ ਹੈ।ਵਿਧਾਨ ਸਭਾ ‘ਚ ਅਮਨ ਅਰੋੜਾ ਅਤੇ ਹਰਜੋਤ ਬੈਂਸ ਬੋਲ ਰਹੇ ਹਨ।
ਹਰਜੋਤ ਬੈਂਸ ਮਾਈਨਿੰਗ ਦੇ ਮੁੱਦੇ ‘ਤੇ ਬੋਲੇ।ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਰੈਵੇਨਿਊ ਤੁਸੀਂ 5 ਸਾਲ ‘ਚ ਨਹੀਂ ਦਿੱਤਾ, ਅਸੀਂ 1 ਸਾਲ ‘ਚ ਦੇਵਾਂਗੇ।ਪ੍ਰਤਾਪ ਬਾਜਵਾ ਬੋਲੇ ਜੇ ਤੁਸੀਂ ਜਾਂਚ ਸ਼ੁਰੂ ਕਰਨੀ ਤਾਂ ਅਮਰਿੰਦਰ ਸਿੰਘ ਤੋਂ ਕਰੋ।ਹਰਜੋਤ ਬੈਂਸ ਨੇ ਕਿਹਾ ਸੂਬੇ ‘ਚ ਗੈਰ ਕਾਨੂੰਨੀ ਮਾਈਨਿੰਗ ਨੂੰ ਘੱਟ ਕੀਤਾ ਹੈ।