ਹੋਟਲ ਅਤੇ ਰੈਸਤਰਾਂ ਹੁਣ ਗਾਹਕਾਂ ਤੋਂ ਖਾਣੇ ਦੇ ਬਿੱਲ ਵਿੱਚ ‘ਸੇਵਾ ਕਰ’ (ਸਰਵਿਸ ਚਾਰਜ) ਨਹੀਂ ਲੈ ਸਕਣਗੇ। ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਅੱਜ ਹੋਟਲ ਅਤੇ ਰੈਸਤਰਾਵਾਂ ਨੂੰ ਖਾਣੇ ਦੇ ਬਿੱਲ ਵਿੱਚ ਸੇਵਾ ਕਰ ਜੋੜਨ ਤੋਂ ਰੋਕ ਦਿੱਤਾ ਹੈ । ਮਿਲੀ ਜਾਣਕਾਰੀ ਅਨੁਸਾਰ ਖਪਤਕਾਰ ਹੁਣ ਇਸ ਤਰ੍ਹਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਸ਼ਿਕਾਇਤ ਵੀ ਕਰ ਸਕਣਗੇ।
ਵਧਦੀਆਂ ਸ਼ਿਕਾਇਤਾਂ ਦੌਰਾਨ ਸੀਸੀਪੀਏ ਨੇ ਅਢੁੱਕਵੀਆਂ ਵਪਾਰ ਸਰਗਰਮੀਆਂ ਅਤੇ ਖਪਤਕਾਰ ਅਧਿਕਾਰ ਉਲੰਘਣਾ ਰੋਕਣ ਤਹਿਤ ਇਹ ਹੁਕਮ ਜਾਰੀ ਕੀਤੇ ਹਨ।
ਦਿਸ਼ਾ ਨਿਰਦੇਸ਼ਾਂ ਮੁਤਾਬਕ, ‘‘ਕੋਈ ਵੀ ਹੋਟਲ ਜਾਂ ਰੈਸਤਰਾਂ ਬਿੱਲ ਵਿੱਚ ਆਪਣੇ ਆਪ ਸੇਵਾ ਕਰ ਨਹੀਂ ਜੋੜ ਸਕੇਗਾ।’’ ਇਸ ਦੇ ਨਾਲ ਹੀ ਕਿਸੇ ਹੋਰ ਨਾਮ ਤਹਿਤ ਵੀ ਸੇਵਾ ਕਰ ਨਹੀਂ ਵਸੂਲਿਆ ਜਾਵੇਗਾ।