ਕਿਸਾਨਾਂ ਵੱਲੋਂ ਅੱਜ ਜੰਤਰ ਮੰਤਰ ਤੇ 3 ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਜੰਤਰ-ਮੰਤਰ ਵਿਖੇ ਕਿਸਾਨ ਸੰਸਦ ਚਲਾਈ ਗਈ | ਜਿਸ ’ਚ ਤਕਰੀਬਨ 200 ਕਿਸਾਨ ਰੋਜ਼ਾਨਾ ਦਿੱਲੀ ਦੇ ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ ਕਰਨਗੇ। ਅੱਜ 5 ਬੱਸਾਂ ’ਚ ਸਵਾਰ ਹੋ ਕੇ 200 ਦੇ ਕਰੀਬ ਕਿਸਾਨ ਸਿੰਘੂ ਬਾਰਡਰ ਤੋਂ ਜੰਤਰ-ਮੰਤਰ ਪਹੁੰਚੇ, ਜਿੱਥੇ ਉਨ੍ਹਾਂ ਨੇ ਕਿਸਾਨ ਸੰਸਦ ਸ਼ੁਰੂ ਕੀਤੀ। ਇਸ ਕਿਸਾਨ ਸੰਸਦ ’ਚ ਪੰਜਾਬੀ ਅਦਾਕਾਰਾ ਸੋਨੀਆ ਮਾਨ ਵੀ ਕਿਸਾਨਾਂ ਦੇ ਸਮਰਥਨ ’ਚ ਜੰਤਰ-ਮੰਤਰ ’ਤੇ ਪੁੱਜੀ।
ਉਨ੍ਹਾਂ ਨੇ ਹੱਥਾਂ ’ਚ ਬੈਨਰ ਫੜ੍ਹੇ ਹੋਏ ਸਨ, ਜਿਸ ’ਤੇ ਲਿਖਿਆ ਸੀ ਕਿ ਅਸੀਂ ਮੰਗ ਕਰਦੇ ਹਾਂ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਗਰੰਟੀ ਕਾਨੂੰਨ ਬਣਾਇਆ ਜਾਵੇ। ਖੇਤੀ ਕਾਨੂੰਨਾਂ ਨੂੰ ਸਰਕਾਰ ਰੱਦ ਕਰੇ। ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰ ਮੰਨੇ, ਇਸ ਲਈ ਅਸੀਂ ਇੱਥੇ ਧਰਨਾ ਪ੍ਰਦਰਸ਼ਨ ਕਰਨ ਆਏ ਹਾਂ।
ਤੁਹਾਨੂੰ ਦੱਸ ਦੇਈਏ ਕਿ ਕਿਸਾਨ ਸੰਸਦ ਦੀ ਅੱਜ ਦੇ ਦਿਨ ਦੀ ਕਾਰਵਾਈ ਖ਼ਤਮ ਹੋ ਗਈ ਹੈ। ਕਿਸਾਨ ਆਗੂ ਸ਼ਿਵ ਕੁਮਾਰ ਦੇ ਅਨੁਸਾਰ ਕਿਸਾਨ ਸੰਸਦ ਵਿੱਚ ਤਿੰਨ ਸਪੀਕਰ, ਤਿੰਨ ਡਿਪਟੀ ਸਪੀਕਰ ਬਣਾਏ ਗਏ ਹਨ। ਹਰ ਕਿਸੇ ਨੂੰ 90 ਮਿੰਟ ਦਾ ਸਮਾਂ ਮਿਲਿਆ ਹੈ, ਇੱਕ ਸਪੀਕਰ ਦੇ ਨਾਲ ਇੱਕ ਡਿਪਟੀ ਮੌਜੂਦ ਰਹੇਗਾ। 13 ਅਗਸਤ ਤੱਕ ਕਿਸਾਨਾਂ ਦੀ ਸੰਸਦ ਚੱਲਗੀ ਤੇ ਆਖਰੀ ਦਿਨ ਕਿਸਾਨਾਂ ਦੀ ਸੰਸਦ ਵਿੱਚ ਖੇਤੀ ਕਾਨੂੰਨ ਰੱਦ ਕੀਤੇ ਜਾਣਗੇ।
ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਜੰਤਰ-ਮੰਤਰ ’ਤੇ ਸਰਕਾਰ ਨੂੰ ਇਹ ਵਿਖਾਉਣ ਲਈ ਆਏ ਹਾਂ ਕਿ ਉਹ ਮੂਰਖ ਨਹੀਂ ਹਨ। ਬਿ੍ਰਟੇਨ ਦੀ ਸੰਸਦ ਸਾਡੇ ਮੁੱਦਿਆਂ ’ਤੇ ਬਹਿਸ ਕਰ ਰਹੀ ਹੈ ਪਰ ਸਾਡੀ ਸਰਕਾਰ ਨਹੀਂ।