ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਈਡੀ ( ਇਫੋਰਸਮੈਂਟ ਡਾਇਰੈਕਟਰ ) ਵਲੋਂ ਨੈਸ਼ਨਲ ਹੈਰਲਡ ,ਮਨੀ ਲਾਂਡਰਿੰਗ ਕੇਸ ਵਿੱਚ ਸੰਮਨ ਕੀਤਾ ਗਿਆ ਹੈ। ਅੱਜ ਇਸ ਸਬੰਧੀ ਕਾਂਗਰਸ ਵਲੋਂ ਦੇਸ਼ ਭਰ ਚ ਕੇਂਦਰ ਖਿਲਾਫ ਵਿਆਪਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਈਡੀ ਨੇ ਸੋਨੀਆਂ ਗਾਂਧੀ ਨੂੰ ਵੀ 23 ਜੂਨ ਨੂੰ ਤਲਬ ਕੀਤਾ ਹੈ। ਅੱਜ ਰਾਹੁਲ ਗਾਂਧੀ ਈਡੀ ਸਾਹਮਣੇ ਪੇਸ਼ ਹੋਏ ਹਨ ।
ਮਿਲੀ ਜਾਣਕਾਰੀ ਦੇ ਮੁਤਾਬਕ ਨੈਸ਼ਨਲ ਹੈਰਲਡ ਅਖਬਾਰ ਨਾਲ ਜੁੜਿਆ ਮੁੱਦਾ ਹੈ। ਕਾਂਗਰਸ ਪਾਰਟੀ ਨਾਲ ਸਬੰਧਿਤ ਕੰਪਨੀ ਯੂਥ ਇੰਡੀਆ ਵਿੱਚ ਪੈਸਿਆਂ ਦੀ ਹੇਰਾਫੇਰੀ ਦੀ ਜਾਂਚ ਲਈ ਕੇਸ ਦਰਜ ਕੀਤਾ ਗਿਆ ਹੈ ।
ਸੂਤਰਾਂ ਅਨੁਸਾਰ ਈਡੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੋਂ ਉਕਤ ਕੇਸ ਬਾਰੇ,ਬਿਆਨ ਦਰਜ ਕਰਵਾਉਣਾ ਚਾਹੁੰਦੇ ਹਨ । ਇਹ ਵੀ ਜਿਕਰਯੋਗ ਹੈ ਕਿ ਉਕਤ ਕੇਸ ਨਾਲ ਸਬੰਧਿਤ ਕੁਝ ਕਾਂਗਰਸੀ ਆਗੂਆਂ ਤੋੋਂ ਵੀ ਪੁੱਛ ਪੜਤਾਲ ਕੀਤੀ ਗਈ ਹੈ ।
ਨੈਸ਼ਨਲ ਹੈਰਲਡ ਕੇਸ
ਆਜ਼ਾਦੀ ਦੇ ਬਾਅਦ 1956 ਵਿੱਚ ਐਸੋਸੀਏਟਿਡ ਜਰਨਲ ਨੂੰ ਨਾਨ ਕਮਰਸ਼ੀਅਲ ਕੰਪਨੀ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ ਅਤੇ ਕੰਪਨੀ ਐਕਟ ਦੀ ਧਾਰਾ 25 ਤਹਿਤ ਇਸ ਨੂੰ ਟੈਕਸ ਮੁਕਤ ਵੀ ਕਰ ਦਿੱਤਾ ਗਿਆ।ਨੈਸ਼ਨਲ ਹੈਰਲਡ ਅਖਬਾਰ ਦੀ ਸਥਾਪਨਾ 1938 ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਕੀਤੀ ਸੀ ਤੇ ਉਹ ਇਸ ਚ ਆਰਟੀਕਲ ਵੀ ਲਿਖਦੇ ਸਨ ।
ਸਾਲ 2008 ਵਿੱਚ ‘ਏਜੇਐੱਲ‘ ਦੇ ਸਾਰੇ ਪ੍ਰਕਾਸਨਾਂ ਨੂੰ ਰੋਕ ਦਿੱਤਾ ਗਿਆ ਅਤੇ ਕੰਪਨੀ ‘ਤੇ 90 ਕਰੋੜ ਰੁਪਏ ਦਾ ਕਰਜ ਵੀ ਚੜ ਗਿਆ।ਕਾਂਗਰਸ ਪਾਰਟੀ ਦੀ ਅਗਵਾਈ ਨੇ ‘ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ‘ ਨਾਂ ਦੀ ਇੱਕ ਨਵੀਂ ਨਾਨ-ਕਮਰਸ਼ੀਅਲ ਕੰਪਨੀ ਬਣਾਈ ਜਿਸ ਵਿੱਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਮੇਤ ਮੋਤੀਲਾਲ ਵੋਰਾ ਆਦਿ ਨੂੰ ਡਾਇਰੈਕਟਰ ਬਣਾਇਆ ਗਿਆ।ਨਵੀਂ ਕੰਪਨੀ ਵਿੱਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਕੋਲ 76 ਫੀਸਦੀ ਸ਼ੇਅਰ ਸਨ ਜਦਕਿ ਬਾਕੀ ਦੇ 24 ਫੀਸਦੀ ਸ਼ੇਅਰ ਹੋਰ ਡਾਇਰੈਕਟਰਾਂ ਕੋਲ ਸਨ।”ਕਾਂਗਰਸ ਪਾਰਟੀ ਨੇ ਇਸ ਕੰਪਨੀ ਨੂੰ 90 ਕਰੋੜ ਰੁਪਏ ਬਤੌਰ ਕਰਜ ਵੀ ਦੇ ਦਿੱਤਾ।