ਪੰਜਾਬ ਦੀ ਸਿਆਸਤ ‘ਚ ਅਰੂਸਾ ਆਲਮ ਨੂੰ ਲੈ ਕੇ ਬਵਾਲ ਮਚਿਆ ਹੋਇਆ ਹੈ।ਦਰਅਸਲ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਰੂਸਾ ਨੂੰ ਲੈ ਕੇ ਆਪਸ ‘ਚ ਭਿੜ ਗਏ ਹਨ ਅਤੇ ਲਗਾਤਾਰ ਇੱਕ ਦੂਜੇ ‘ਤੇ ਵਾਰ ਕਰ ਰਹੇ ਹਨ।
ਹੁਣ ਰੰਧਾਵਾ ਨੇ ਕੈਪਟਨ ਵਲੋਂ ਸੋਨੀਆ ਗਾਂਧੀ ਅਤੇ ਅਰੂਸਾ ਆਲਮ ਦੀ ਫੋਟੋ ਸ਼ੇਅਰ ਕਰਨ ‘ਤੇ ਪਲਟਵਾਰ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਦੋਵਾਂ ਦੀ ਇਹ ਬਹੁਤ ਪੁਰਾਣੀ ਤਸਵੀਰ ਹੈ।ਮੈਂ ਕਦੇ ਅਰੂਸਾ ਨਾਲ ਡਿਨਰ ਨਹੀਂ ਕੀਤਾ ਅਤੇ ਇਹ ਗੱਲ ਕੈਪਟਨ ਵੀ ਜਾਣਦੇ ਹਨ।ਮੇਰੇ ਅਜੇ ਵੀ ਕੈਪਟਨ ਨਾਲ ਨਾਲ ਚੰਗੇ ਸਬੰਧ ਹਨ।ਉਨ੍ਹਾਂ ਨੇ ਕਿਹਾ ਕਿ ਇਹ ਸੂਬਾ ਦਾ ਮੁੱਦਾ ਨਹੀਂ ਸਗੋਂ ਰਾਸ਼ਟਰੀ ਮੁੱਦਾ ਹੈ,ਜਿਸਦੀ ਜਾਂਚ ਕੀਤੀ ਜਾਵੇਗੀ।
 
			 
		    









