ਤੀਜੇ ਘੱਲੂਘਾਰੇ ‘ਤੇ ਅੱਜ ਦਰਬਾਰ ਸਾਹਿਬ ਵੱਡੀ ਗਿਣਤੀ ‘ਚ ਸੰਗਤਾ ਨਤਮਸਤਕ ਹੋ ਰਹੀਆਂ ਹਨ | ਸੰਗਤਾਂ ਦੇ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਹਨ | ਇਸ ਮੌਕੇ ਦਰਬਾਰ ਸਾਹਿਬ ਸਿਮਰਨਜੀਤ ਸਿੰਘ ਮਾਨ ਵੀ ਪਹੁੰਚੇ ਜਿੰਨਾਂ ਦਾ ਕਹਿਣਾ ਕਿ ਵੋਟਾ ਨਾਲ ਖਾਲਿਸਤਾਨ ਬਣਾਵਾਂਗੇ | ਸੰਗਤਾ ਦਾ ਕਹਿਣਾ ਕਿ ਸਰਕਾਰ ਦੀ ਹਕੂਮਤ ਦੇ ਵਿੱਚ 1984 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਕਰਵਾਇਆ ਹਮਲਾ ਭੁੱਲਣ ਵਾਲਾ ਨਹੀਂ ਹੈ | ਸੰਗਤਾਂ ਦੇ ਵੱਲੋਂ ਹੱਥਾ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਬੋਰਡ ਫੜੇ ਹੋਏ ਹਨ,ਉਧਰ SGPC ਦਾ ਕਹਿਣਾ ਕਿ ਸਿੱਖ ਦਰਬਾਰ ਸਾਹਿਬ ਤੋਂ ਬਾਹਰ ਆ ਕੇ ਨਾਅਰੇ ਲਾਉਣ ਪਰ ਸੰਗਤਾਂ ਦਾ ਕਹਿਣਾ ਕਿ ਇਹ ਪਵਿੱਤਰ ਅਸਥਾਨ ਗੁਰੂ ਸਾਹਿਬ ਦਾ ਹੈ SGPC ਦੀ ਜਗਾਂ ਨਹੀਂ ਹੈ ਅਸੀ ਇਸੇ ਤਰਾਂ ਨਾਅਰੇ ਲਗਾਵਾਂਗੇ |