ਸੰਯੁਕਤ ਰਾਸ਼ਟਰ – ਸੀਨੀਅਰ ਭਾਰਤੀ ਡਿਪਲੋਮੈਂਟ ਅਮਨਦੀਪ ਸਿੰਘ ਗਿੱਲ ਨੂੰ ਸੰਯੁਕਤ ਰਾਸ਼ਟਰ ਮੁੱਖੀ ਨੇ ਆਪਣਾ ਤਕਨਾਲੋਜੀ ਦੂਤ ਨਿਯੁਕਤ ਕੀਤਾ ਹੈ । ਅਮਨਦੀਪ ਸਿੰਘ ਗਿੱਲ ਨੂੰ ਸੰਯੁਕਤ ਰਾਸ਼ਟਰ ਨੇ ਆਧੁਨਿਕ ਤਕਨਾਲੋਜੀ ਦਾ ਬੇਹਤਰੀਨ ਆਗੂ ਵਜੋਂ ਦੱਸਿਆ ਹੈ ।
ਗਿੱਲ, ਜੋ ਕਿ 2016-ਤੋਂ 2018 ਤੱਕ ਜਿਨੀਵਾ ਵਿੱਚ ਨਿਸ਼ਸਤਰੀਕਰਨ ‘ਤੇ ਕਾਨਫਰੰਸ ਵਿੱਚ ਭਾਰਤ ਦੇ ਰਾਜਦੂਤ ਅਤੇ ਸਥਾਈ ਪ੍ਰਤੀਨਿਧੀ ਸਨ, ਗ੍ਰੈਜੂਏਟ ਇੰਸਟੀਚਿਊਟ ਦੇ ਅਧਾਰਤ, ਇੰਟਰਨੈਸ਼ਨਲ ਡਿਜੀਟਲ ਹੈਲਥ ਐਂਡ ਆਰਟੀਫੀਸ਼ੀਅਲ ਇੰਟੈਲੀਜੈਂਸ ਰਿਸਰਚ ਕੋਲਾਬੋਰੇਟਿਵ ਪ੍ਰੋਜੈਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ।