ਹਰਭਜਨ ਸਿੰਘ ਭੱਜੀ ਜੋ ਕਿ ਇੱਕ ਸਾਬਕਾ ਭਾਰਤੀ ਕ੍ਰਿਕਟਰ ਅਤੇ ਕ੍ਰਿਕਟ ਟਿੱਪਣੀਕਾਰ ਹੈ ਜੋ ਭਾਰਤੀ ਰਾਸ਼ਟਰੀ ਕ੍ਰਿਕਟ ਟੀਮ ਲਈ ਖੇਡਿਆ ਹੈ । ਦੱਸ ਦੇਈਏ ਕਿ ਹਰਭਜਨ ਸਿੰਘ ਭੱਜੀ ਇੱਕ ਰਾਜ ਸਭਾ ਦੇ ਮੈਂਬਰ ਵੀ ਹਨ ਅਤੇ ਉਹਨਾਂ ਨੇ ਐਲਾਨ ਕੀਤਾ ਹੈ ਅਤੇ ਆਪਣੇ ਟਵਿਟਰ ‘ਤੇ ਟਵੀਟ ਕਰਕੇ ਲਿਖਿਆ ਕਿ ਮੈਂ ਕਿਸਾਨਾਂ ਦੀਆਂ ਧੀਆਂ ਨੂੰ ਉਹਨਾਂ ਦੀ ਸਿੱਖਿਆ ਅਤੇ ਭਲਾਈ ਲਈ ਆਪਣੀ ਤਨਖਾਹ ਦਾ ਯੋਗਦਾਨ ਦੇਣਾ ਚਾਹੁੰਦਾ ਹਾਂ। ਜੋ ਕਿ ਰਾਜ ਸਭਾ ਵਜੋਂ ਮਿਲਦੀ ਹੈ | ਮੈਂ ਆਪਣੇ ਦੇਸ਼ ਲਈ ਬਹੁਤ ਕੁਝ ਕਰਨਾ ਚਾਉਂਦਾ ਹਾਂ ਜਿਨ੍ਹਾਂ ਮੇਰੇ ਤੋਂ ਹਊਗਾ ਮੈਂ ਕਰੂਗਾ ,ਅਤੇ ਆਪਣੇ ਦੇਸ਼ ਦੀ ਬੇਹਤਰੀ ਲਈ ਯੋਗਦਾਨ ਪਾਉਣ ਲਈ ਸ਼ਾਮਲ ਹੋਇਆ ਹਾਂ ਤੇ ਮੈਂ ਜੋ ਵੀ ਆਪਣੇ ਦੇਸ਼ ਲਈ ਕਰ ਸਕਦਾ ਹਾਂ ਜ਼ੁਰੂਰ ਕਰਾਂਗਾ।
As a Rajya Sabha member, I want to contribute my RS salary to the daughters of farmers for their education & welfare. I've joined to contribute to the betterment of our nation and will do everything I can. Jai Hind 🇮🇳🇮🇳
— Harbhajan Turbanator (@harbhajan_singh) April 16, 2022
ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭੱਜੀ ਦੇ ਪਹਿਲਾਂ ਭਾਜਪਾ ਵਿਚ ਸ਼ਾਮਲ ਹੋਣ ਦੀ ਚਰਚਾ ਚੱਲ ਰਹੀ ਸੀ । ਇਸ ਤੋਂ ਬਾਅਦ ਪੰਜਾਬ ਦੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਰਭਜਨ ਨੂੰ ਮਿਲੇ ਅਤੇ ਨਵਜੋਤ ਸਿੰਘ ਸਿੱਧੂ ਨੂੰ ਪੂਰੀ ਉਮੀਦ ਸੀ ਕਿ ਇਹ ਕਾਂਗਰਸ ਵਿੱਚ ਸ਼ਾਮਿਲ ਹੋਣਗੇ ਪਰ ਹਰਭਜਨ ਸਿੰਘ ਚੋਣ ਨਹੀਂ ਲੜਨਾ ਚਾਉਂਦੇ ਸੀ | ਇਸ ਦੇ ਬਾਅਦ ਹਰਭਜਨ ਸਿੰਘ ਨੇ ਅਚਾਨਕ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ ਅਤੇ ਆਮ ਆਮਦੀ ਪਾਰਟੀ ਨੇ ਹਰਭਜਨ ਨੂੰ ਰਾਜ ਸਭਾ ਵਿੱਚ ਭੇਜ ਦਿੱਤਾ ਸੀ |
ਜਦੋ ਹਰਭਜਨ ਸਿੰਘ ਨੂੰ ਪੰਜਾਬ ਤੋਂ ਆਮ ਆਦਮੀ ਪਾਰਟੀ ਤੋਂ ਸਾਂਸਦ ਬਣਾਉਣ ਲਈ ਚੁਣਿਆ ਗਿਆ ਤਾਂ ਉਸ ‘ਤੇ ਕਾਫੀ ਵਿਰੋਧ ਹੋਇਆ ਸੀ। ਕਿਸਾਨ ਅੰਦੋਲਨ ਨੂੰ ਲੈ ਕੇ ਵੀ ਹਰਭਜਨ ਸਿੰਘ ਭੱਜੀ ‘ਤੇ ਕਾਫ਼ੀ ਸਵਾਲ ਚੁਕੇ ਗਏ ਸੀ ਕਿਉਕਿ ਉਨ੍ਹਾਂ ਨੇ ਖੁੱਲ੍ਹ ਕੇ ਕਿਸਾਨਾਂ ਦਾ ਸਮਰਥਨ ਨਹੀਂ ਕੀਤਾ ਸੀ |