ਦੱਸ ਦੇਈਏ ਕਿ ਅਫ਼ਗਾਨਿਸਤਾਨ ‘ਚ 20 ਸਾਲਾਂ ਤੋਂ ਬਾਅਦ ਇੱਕ ਵਾਰ ਫਿਰ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ।ਜਿਸ ਤੋਂ ਬਾਅਦ ੳੇੁਥੇ ਫਸੇ ਹਿੰਦੂ-ਸਿੱਖਾਂ ਦੀ ਜਾਨ ਖਤਰੇ ‘ਚ ਦੇਖਦੇ ਹੋਏ ਉਨ੍ਹਾਂ ਨੂੰ ਉੱਥੋਂ ਲਿਆਉਣ ਲਈ ਭਾਰਤ ਸਰਕਾਰ ਵਲੋਂ ਪ੍ਰਬੰਧ ਕੀਤੇ ਜਾ ਰਹੇ ਹਨ।
Not only must we rescue our Sikh & Hindu brethren from certain death in #Afghanistan, it's imperative we provide them a safe haven & home here, for this is their own land.I urge PM @narendramodi & HM @AmitShah to make changes in #CAA & facilitate their rehabilitation on priority.
— Harsimrat Kaur Badal (@HarsimratBadal_) August 25, 2021
ਜਿਸ ਦੌਰਾਨ ਬੀਤੇ ਕੱਲ੍ਹ ਅਫਗਾਨਿਸਤਾਨ ਤੋਂ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 3 ਪਾਵਨ ਸਰੂਪ ਸੁਰੱਖਿਅਤ ਕੇਂਦਰੀ ਮੰਤਰੀ ਹਰਦੀਪ ਪੁਰੀ ਵਲੋਂ ਜਹਾਜ਼ ਰਾਹੀਂ ਦਿੱਲੀ ਲਿਆਂਦੇ ਗਏ ਸਨ।ਜਿਸਦੇ ਚਲਦਿਆਂ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਾਬਾ ਹਰਸਿਮਰਤ ਬਾਦਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਗਾਨਿਸਤਾਨ ‘ਚ ਫਸੇ ਹਿੰਦੂ-ਸਿੱਖ ਭਰਾਵਾਂ ਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਦੁਰਲੱਭ ਪ੍ਰਤੀਆਂ ਨੂੰ ਵੀ ਸੁਰੱਖਿਅਤ ਵਾਪਿਸ ਲਿਆਉਣ ਦੀ ਮੰਗ ਕੀਤੀ ਹੈ।