ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਕਿਸਾਨਾਂ ਦੇ ਹੱਕਾਂ ਲਈ ਪਾਰਲੀਮੈਂਟ ਦੇ ਬਾਹਰ ਨਿਰੰਤਰ ਸੰਘਰਸ਼ ਕਰ ਰਹੇ ਬੀਬਾ ਹਰਸਿਮਰਤ ਕੌਰ ਬਾਦਲ ਖਿਲਾਫ ਕਿਸਾਨ ਵਿਰੋਧੀ ਰਵਨੀਤ ਬਿੱਟੂ ਦੀ ਬਿਆਨਬਾਜ਼ੀ ਬੇਹੱਦ ਮੰਦਭਾਗੀ ਅਤੇ ਪੰਜਾਬ ਨੂੰ ਸ਼ਰਮਸਾਰ ਕਰਨ ਵਾਲੀ ਦੱਸਿਆ ਹੈ।ਜਿਸਦੀ ਮੈਂ ਕਰੜੇ ਸ਼ਬਦ ‘ਚ ਨਿਖੇਧੀ ਕਰਦਾ ਹਾਂ।ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਜਦੋਂ ਰਾਜ ਸਭਾ ‘ਚ ਖੇਤੀ ਕਾਨੂੰਨ ਪਾਸ ਕੀਤੇ ਗਏ ਸਨ ਤਾਂ ਉਦੋਂ ਰਾਹੁਲ ਗਾਂਧੀ ਸਮੇਤ ਕਾਂਗਰਸ ਦੇ 33 ਲੀਡਰ ਗਾਇਬ ਸਨ।ਅਤੇ ਇਸ ਗੱਲ ਤੋਂ ਸਾਬਿਤ ਹੋ ਗਿਆ ਹੈ ਕਿ ਕਾਂਗਰਸ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ।ਰਵਨੀਤ ਬਿੱਟੂ ਬੀਜੇਪੀ ਕਿਸਾਨਾਂ ਨੂੰ ਵੱਢਣ ਵਾਲੀ ਇੱਕ ਕੁਹਾੜੀ ਹੈ ਅਤੇ ਰਵਨੀਤ ਸਿੰਘ ਬਿੱਟੂ ਉਸ ਕੁਹਾੜੀ ‘ਚ ਦਸਤੇ ਦਾ ਕੰਮ ਕਰ ਰਿਹਾ ਹੈ।