ਦਿੱਲੀ ਭਾਜਪਾ ਦੇ ਨੇਤਾ ਤਜਿੰਦਰ ਬੱਗਾ ਨੂੰ ਹਰਿਆਣਾ ਪੁਲਿਸ ਨੇ ਦਿੱਲੀ ਪੁਲਿਸ ਨੂੰ ਸੌਂਪ ਦਿੱਤਾ ਹੈ।ਦਿੱਲੀ ਪੁਲਿਸ ਬੱਗਾ ਨੂੰ ਹੁਣ ਦਿੱਲੀ ਲੈ ਕੇ ਜਾ ਰਹੀ ਹੈ।ਬੱਗਾ ਨੂੰ ਪੰਜਾਬ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ।ਪੰਜਾਬ ਸਰਕਾਰ ਸਾਈਬਰ ਸੈੱਲ ਦੀ ਟੀਮ ਨੇ ਸ਼ੁੱਕਰਵਾਰ ਸਵੇਰੇ ਇਹ ਕਾਰਵਾਈ ਕੀਤੀ।ਉਨਾਂ੍ਹ ਦੇ ਵਿਰੁੱਧ ਮੋਹਾਲੀ ਸਾਈਬਰ ਥਾਣੇ ‘ਚ ਕੇਸ ਦਰਜ ਹੈ।
ਬੱਗਾ ਨੂੰ ਮੋਹਾਲੀ ਲੈ ਜਾ ਰਹੀ ਪੰਜਾਬ ਪੁਲਿਸ ਦੀ ਗੱਡੀ ਨੂੰ ਹਰਿਆਣਾ ਪੁਲਿਸ ਨੇ ਕੁਰੂਕਸ਼ੇਤਰ ‘ਚ ਰੋਕ ਲਿਆ।ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਉਨਾਂ੍ਹ ਦੀ ਟੀਮ ਨੂੰ ਨਜ਼ਾਇਜ਼ ਤਰੀਕੇ ਨਾਲ ਰੋਕਿਆ ਗਿਆ ਹੈ।ਇਸਦੇ ਵਿਰੁੱਧ ਪੰਜਾਬ ਸਰਕਾਰ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸਦੀ ਸੁਣਵਾਈ ਸ਼ੁਰੂ ਕਰ ਦਿੱਤੀ ਹੈ।ਇਸਦਾ ਪਤਾ ਲੱਗਦੇ ਹੀ ਹਰਿਆਣਾ ਸਰਕਾਰ ਵੀ ਹਾਈਕੋਰਟ ਪਹੁੰਚੀ।ਹਰਿਆਣਾ ਨੇ ਜਵਾਬ ਲਈ ਕੱਲ੍ਹ ਤੱਕ ਦਾ ਸਮਾਂ ਮੰਗਿਆ ਸੀ।ਹਾਲਾਂਕਿ ਹਾਈਕੋਰਟ ਨੇ ਅੱਧੇ ਘੰਟੇ ‘ਚ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਹੈ ਕਿ ਉਨ੍ਹਾਂ ਨੇ ਪੰਜਾਬ ਪੁਲਿਸ ਅਤੇ ਬੱਗਾ ਨੂੰ ਕੁਰੂਕਸ਼ੇਤਰ ‘ਚ ਕਿਉਂ ਰੋਕਿਆ?