ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਕਾਂਗਰਸ ‘ਚ ਹਲਚਲ ਮਚੀ ਹੋਈ ਹੈ ਅਤੇ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ।ਦੂਜੇ ਪਾਸੇ ਸੀਨੀਅਰ ਕਾਂਗਰਸ ਨੇਤਾ ਕੇਸੀ ਵੇਣੁਗੋਪਾਲ ਅਤੇ ਪੰਜਾਬ ਕਾਂਗਰਸ ਮੁਖੀ ਹਰੀਸ਼ ਰਾਵਤ ਨੇ ਗਾਂਧੀ ਪਰਿਵਾਰ ਨਾਲ ਚਰਚਾ ਕੀਤੀ।
ਉਨਾਂ੍ਹ ਨੇ ਚਰਚਾ ਤੋਂ ਬਾਅਦ ਸਪੱਸ਼ਟ ਕੀਤਾ ਕਿ ਕੁਝ ਗੱਲਾਂ ‘ਤੇ ਸਮਝੌਤਾ ਨਹੀਂ ਹੋਵੇਗਾ।ਉਨਾਂ੍ਹ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਦਲਿਆ ਜਾਵੇਗਾ ਅਤੇ ਨਾ ਹੀ ਮੰਤਰੀਆਂ ਦੇ ਵਿਭਾਗ ਬਦਲੇ ਜਾਣਗੇ।ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਰਾਣਾ ਗੁਰਜੀਤ ਦੁਆਬਾ ਖੇਤਰ ਤੋਂ ਆਉਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਈ ਵਿਧਾਇਕਾਂ ਦਾ ਸਮਰਥਨ ਹੈ।ਇਸ ਲਈ ਉਨਾਂ੍ਹ ਨੂੰ ਮੰਤਰੀਮੰਡਲ ਤੋਂ ਆਊਟ ਨਹੀਂ ਕੀਤਾ ਜਾਵੇਗਾ।