ਪੰਜਾਬ ਕਾਂਗਰਸ ਵਿਚਲਾ ਆਪਸੀ ਕਾਟੋ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ।ਬੀਤੇ ਦਿਨ ਕਾਂਗਰਸੀ ਮੰਤਰੀਆਂ ਅਤੇ ਵਿਧਾਇਕ ਵਲੋਂ ਤ੍ਰਿਪਤ ਰਾਜਿੰਦਰ ਬਾਜਵਾ ਦੇ ਘਰ ਮੀਟਿੰਗ ਕੀਤੀ ਸੀ।ਜਿਸ ‘ਚ ਇਹ ਫੈਸਲਾ ਲਿਆ ਗਿਆ ਸੀ ਕਿ ਪੰਜਾਬ ਦਾ ਸੀਐੱਮ ਬਦਲਿਆ ਜਾਵੇ।ਕਿਉਂਕਿ ਕੈਪਟਨ ਦੀ ਕਾਰਗੁਜ਼ਾਰੀ ‘ਚ ਕੰਮ ਨਹੀਂ ਹੋ ਰਹੇ।ਜਿਸ ਤੋਂ ਬਾਅਦ ਸਾਰੇ ਮੰਤਰੀ ਹਾਈਕਮਾਨ ਨੂੰ ਮਿਲਣ ਲਈ ਦਿੱਲੀ ਰਵਾਨਾ ਹੋਏ ਸਨ।
ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਤੋਂ ਬਾਅਦ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਅੱਜ ਵੀ ਆਪਣੀ ਕੱਲ੍ਹ ਵਾਲੀ ਗੱਲ ‘ਤੇ ਕਾਇਮ ਹਨ ਅਤੇ ਉਹ ਪੰਜਾਬ ਦੇ ਮਸਲਿਆਂ ‘ਤੇ ਪਹਿਰਾ ਦਿੰਦੇ ਰਹਿਣਗੇ।ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਵਿਧਾਇਕਾਂ ਅਤੇ ਪੰਜਾਬ ਦੇ ਲੋਕਾਂ ਦੇ ਮਸਲੇ ਲੈ ਕੇ ਹਰੀਸ਼ ਰਾਵਤ ਨਾਲ ਮੁਲਾਕਾਤ ਕੀਤੀ ਸੀ।ਚੰਨੀ ਨੇ ਦੱਸਿਆ ਕਿ ਪੰਜਾਬ ਕਾਂਗਰਸ ਦੇ ਵਿਧਾਇਕਾਂ ਨੇ ਉਨਾਂ੍ਹ ਨੂੰ ਸਾਰੇ ਮੁੱਦੇ ਹਾਈ ਕਮਾਨ ਕੋਲ ਰੱਖਣ ਲਈ ਨਾਮਜ਼ਦ ਕੀਤਾ ਸੀ।ਉਨ੍ਹਾਂ ਦੱਸਿਆ ਕਿ ਹਰੀਸ਼ ਰਾਵਤ ਨੇ ਉਨ੍ਹਾਂ ਦੀ ਗੱਲ ਹਾਈ ਕਮਨਾ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਹੈ।