ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਆਹੁਦੇ ਤੋਂ ਹਟਾਉਣ ਲਈ ਕੁਝ ਕਾਂਗਰਸੀ ਵਿਧਾਇਕਾ ਅਤੇ ਮੰਤਰੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ |ਕੈਪਟਨ ਲੀਡਰਸ਼ਿਪ ‘ਤੇ ਸਵਾਲ ਉਠਾਉਣ ਤੋਂ ਬਾਅਦ ਕਾਂਗਰਸ ਦੇ ਬਾਗੀ ਧੜੇ ਵੱਲੋਂ ਅੱਜ ਹਰੀਸ਼ ਰਾਵਤ ਨਾਲ ਮੀਟਿੰਗ ਕੀਤੀ ਜਾ ਰਹੀ ਹੈ।
ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹਰੀਸ਼ ਰਾਵਤ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ, ਕੈਪਟਨ ਹੀ ਆਉਣ ਵਾਲੀਆਂ ਚੋਣਾਂ ‘ਚ ਮੁੱਖ ਮੰਤਰੀ ਦਾ ਚਿਹਰਾ ਹੋਣਗੇ।” ਉਨ੍ਹਾਂ ਕਿਹਾ ਕਿ ਇਹ ਇੱਕ ਪਰਿਵਾਰਕ ਮਸਲਾ ਹੈ ਤੇ ਇਹ ਬਹੁਤ ਜਲਦ ਸਹੀ ਹੋ ਜਾਏਗਾ।
ਇਸ ਮੀਟਿੰਗ ‘ਚ ਤ੍ਰਿਪਤ ਰਾਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ, ਚਰਨਜੀਤ ਚੰਨੀ, ਸੁਖ ਸਰਕਾਰੀਆ , ਕੁਲਬੀਰ ਜ਼ੀਰਾ , ,ਵਰਿੰਦਰ ਜੀਤ ਸਿੰਘ ਪਾਹੜਾ , ਸੁਰਜੀਤ ਧੀਮਾਨ ਹਾਜ਼ਰ ਨੇ।