ਭਾਜਪਾ ਆਗੂ ਅਨਿਲ ਜੋਸ਼ੀ ਨੇ ਹਰਜੀਤ ਗਰੇਵਾਲ ਤੇ ਤਿੱਖਾ ਹਮਲਾ ਕੀਤਾ। ਅਨਿਲ ਜੋਸ਼ੀ ਨੇ ਕਿਹਾ ਕਿ ਬਿਨਾਂ ਸਿਿਕਉਰਿਟੀ ਗਰੇਵਾਲ ਪਿੰਡਾਂ ‘ਚ ਜਾ ਕੇ ਦਿਖਾਉਣ। ਦਰਅਸਲ ਹਰਜੀਤ ਗਰੇਵਾਲ ਨੇ ਅਨਿਲ ਜੋਸ਼ੀ ਨੂੰ ਪਾਰਟੀ ਛੱਡਣ ਨੂੰ ਕਿਹਾ ਸੀ ਜਿਸ ‘ਤੇ ਜਵਾਬ ਦਿੰਦਿਆ ਅਨਿਜਲ ਜੋਸ਼ੀ ਨੇ ਕਿਹਾ ਕਿ ਗਰੇਵਾਲ ਮੈਂਨੂੰ ਪਾਰਟੀ ਛੱਡਣ ਦੀ ਸਲਾਹ ਨਾ ਦੇਵੇ ਜੇ ਗਰੇਵਾਲ ਪਾਰਟੀ ਛੱਡ ਜਾਵੇ ਤਾਂ ਪਾਰਟੀ ਦਾ ਭਲਾ ਹੋ ਜਾਵੇਗਾ। ਅਨਿਲ ਜੋਸ਼ੀ ਨੇ ਅੱਗੇ ਕਿਹਾ ਕਿ ਹਰਜੀਤ ਗਰੇਵਾਲ ਵੱਲੋਂ ਕਿਸਾਨਾਂ ਲਈ ਵਰਤੇ ਜਾਂਦੇ ਜ਼ਹਿਰੀਲੇ ਸ਼ਬਦਾਂ ਕਾਰਨ ਹੀ ਪੰਜਾਬ ‘ਚ ਹਾਲਾਤ ਵਿਗੜ ਰਹੇ ਨੇ। ਪੰਜਾਬ ‘ਚ ਭਾਜਪਾ ਵਰਕਰਾਂ ਨੂੰ ਵਿਰੋਧ ਹਰਜੀਤ ਗਰੇਵਾਲ ਦੀ ਭਾਸ਼ਾ ਕਾਰਨ ਝੱਲਣਾ ਪੈ ਰਿਹਾ। ਗਰੇਵਾਲ ਦੀਆਂ ਗਲਤੀਆਂ ਦਾ ਖਾਮਿਆਜ਼ਾ ਆਮ ਵਰਕਰਾਂ ਨੂੰ ਭੁਗਤਣਾ ਪੈ ਰਿਹਾ , ਗਰੇਵਾਲ ਵਰਗੇ ਤਾਂ ਐਨੀ ਐਨੀ ਸਕਿਊਰਟੀ ਨਾਲ ਆਉਂਦੇ ਨੇ ਉਨਹਾਂ ਦਾ ਕੁਝ ਨਹੀਂ ਵਿਗੜਦਾ ਪਰਪਾਰਟੀ ਦੀ ਦਿੱਲੋਂ ਸੇਵਾ ਕਰ ਰਹੇ ਆਮ ਵਰਕਰਾਂ ਨੂੰ ਥੱਪੜ ਖਾਣੇ ਪੈਂਦੇ ਨੇ। ਅਜਿਹੇ ‘ਚ ਅਨਿਲ ਜੋਸ਼ੀ ਨੇ ਕਿਹਾ ਕਿ ਗਰੇਵਾਲ ਮੈਨੂੰ ਮੱਤਾਂ ਨਾ ਦੇਵੇ ਕਿ ਮੈਂ ਪਾਰਟੀ ਛੱਡ ਦੇਵਾ, ਜੇ ਗਰੇਵਾਲ ਪਾਰਟੀ ਛੱਡ ਜਾਵੇ ਤਾਂ ਪਾਰਟੀ ਦਾ ਭਲਾ ਹੋ ਜਊ। ਖੇਤੀ ਕਾਨੂੰਨਾਂ ਬਾਰੇ ਬੋਲਦਿਆਂ ਅਨਿਲ ਜੋਸ਼ੀ ਨੇ ਕਿਹਾ ਕਿ ਮੈਂ ਬਹੁਤ ਬਾਰੀ ਸਮਝਾ ਕੇ ਦੇਖ ਲਿਆ। ਦਿੱਲੀ ਵੀ ਜਾ ਕੇ ਦੇਖ ਲਿਆ ਪਰ ਕੋਈ ਵੀ ਮੰਨਣ ਨੂੰ ਤਿਆਰ ਨਹੀਂ ਹੈ…ਜੋਸ਼ੀ ਨੇ ਕਿਹਾ ਕਿ ਜਦੋਂ ਇਹ ਵਾਰ ਵਾਰ ਇਹੀ ਕਹਿ ਰਹੇ ਨੇ ਕਿ ਕਾਨੂੰਨ ਬਿਲਕੁਲ ਰੱਦ ਨਹੀਂ ਹੋਣੇ। ਤਾਂ ਫਿਰ ਇਹ ਵਰਕਰਾਂ ਨੂੰ ਕਹਿਣ ਕਿ ਜਦੋਂ ਤੱਕ ਮਾਮਲਾ ਹੱਲ ਨਹੀਂ ਹੋ ਜਾਂਦਾ ਤਾਂ ਆਪਣੇ ਘਰਾਂ ‘ਚ ਰਹਿਣ, ਵਰਕਰਾਂ ਨੂੰ ਪਿੰਡਾਂ ‘ਚ ਭੇਜ ਕੇ ਕਿਉਂ ਕੁਟਵਾ ਰਹੇ ਨੇ।