ਪੰਜਾਬ ਦੇ ਨਵੇਂ ਬਣੇ ਸੀਐੱਮ ਚਰਨਜੀਤ ਸਿੰਘ ਚੰਨੀ ਨੂੰ ਕੈਬਿਨੇਟ ਦੀ ਸੂਚੀ ‘ਤੇ ਮੋਹਰ ਲਗਾਉਣ ਲਈ ਦਿੱਲੀ ਬੁਲਾਇਆ ਗਿਆ ਹੈ।ਚਰਨਜੀਤ ਸਿੰਘ ਚੰਨੀ ਦੋ ਸੀਨੀਅਰ ਅਧਿਕਾਰੀਆਂ ਨਾਲ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ।ਦੱਸ ਦੇਈਏ ਕਿ ਕਈ ਪੁਰਾਣੇ ਚਿਹਰੇ ਰੁਖਸਤ ਹੋ ਸਕਦੇ ਹਨ।
ਨਵੇਂ ਚਿਹਰਿਆਂ ਦੇ ਨਾਲ ਨਵੀਂ ਫੌਜ਼ ਤਿਆਰ ਕਰਨ ਜਾ ਰਹੇ ਨਵੇਂ ਸੀਐਮ ਚੰਨੀ।ਦੱਸ ਦੇਈਏ ਕਿ ਬੀਤੀ ਦੇਰ ਰਾਤ ਨਵੇਂ ਕੈਬਨਿਟ ਮੰਤਰੀਆਂ ਦੀ ਲਿਸਟ ਜਾਰੀ ਹੋਣੀ ਸੀ ਪਰ ਫਿਲਹਾਲ ਅਜੇ ਫੈਸਲਾ ਹੋਵੇਗਾ।
ਮਹੱਤਵਪੂਰਨ ਗੱਲ ਇਹ ਹੈ ਸੀਐਮ ਚੰਨੀ 3 ਮਹੀਨਿਆਂ ਦੀ ਕੈਬਨਿਟ ਲਈ ਦੂਜੀ ਵਾਰ ਦਿੱਲੀ ਗਏ ਹਨ।ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਹਰੀਸ਼ ਰਾਵਤ, ਹਰੀਸ਼ ਚੌਧਰੀ ਵਲੋਂ ਮੰਥਨ ਕੀਤਾ ਸੀ।ਹੁਣ ਸੀਐਮ ਚੰਨੀ ਦਿੱਲੀ ਜਾ ਕੇ ਮੀਟਿੰਗ ਤੋਂ ਬਾਅਦ ਨਵੀਂ ਲਿਸਟ ਜਾਰੀ ਕਰਨਗੇ।