ਪੰਜਾਬ ਸਰਕਾਰ ਦੇ ਬਰਖ਼ਾਸਤ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਜ਼ਮਾਨਤ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਏ ਹਨ।ਉਨਾਂ੍ਹ ਨੇ ਕਿਹਾ ਕਿ ਵਿਰੋਧੀਆਂ ਨੇ ਮੈਨੂੰ ਸਾਜਿਸ਼ ਤਹਿਤ ਫਸਾਇਆ ਹੈ।ਮੇਰੇ ਤੋਂ ਪੈਸਿਆਂ ਦੀ ਬਰਾਮਦਗੀ ਨਹੀਂ ਹੋਈ ਹੈ।ਸਿਰਫ ਦੋਸ਼ਾਂ ਦੇ ਆਧਾਰ ਦੇ ਕਾਰਵਾਈ ਕੀਤੀ ਗਈ ਹੈ।ਸਿੰਗਲਾ ਦੀ ਜ਼ਮਾਨਤ ਮੋਹਾਲੀ ਕੋਰਟ ਖਾਰਿਜ ਕਰ ਚੁੱਕੀ ਹੈ।
ਉਨਾਂ੍ਹ ‘ਤੇ ਕਰੱਪਸ਼ਨ ਦਾ ਕੇਸ ਦਰਜ ਹੋਇਆ ਸੀ।ਇਸ ਦੇ ਬਾਅਦ ਉਹ ਰੋਪੜ ਜੇਲ੍ਹ ‘ਚ ਬੰਦ ਹਨ।ਸਿੰਗਲਾ ਦੀ ਇਸ ਪਟੀਸ਼ਨ ‘ਤੇ ਹਾਈਕੋਰਟ ‘ਚ ਜਲਦ ਹੀ ਸੁਣਵਾਈ ਹੋ ਸਕਦੀ ਹੈ।ਡਾ. ਵਿਜੈ ਸਿੰਗਲਾ ਨੂੰ ਸੀਐੱਮ ਭਗਵੰਤ ਮਾਨ ਨੇ ਬਰਖਾਸਤ ਕਰ ਦਿੱਤਾ ਸੀ।
ਉਨ੍ਹਾਂ ਨੇ ਕਿਹਾ ਕਿ ਸਿੰਗਲਾ ਦੇ ਵਿਰੁੱਧ ਕਮਿਸ਼ਨ ਮੰਗਣ ਦੇ ਸਬੂਤ ਮਿਲੇ ਸੀ।ਜਿਸਦੀ ਕਾਲ ਰਿਕਾਰਡਿੰਗ ਵੀ ਉਨਾਂ੍ਹ ਦੇ ਕੋਲ ਆਈ।ਉਨਾਂ੍ਹ ਨੇ ਮੰਤਰੀ ਨੂੰ ਬੁਲਾ ਕੇ ਪੁੱਛਿਆ ਕਿ ਕੀ ਇਹ ਆਵਾਜ਼ ਉਨ੍ਹਾਂ ਦੀ ਹੈ? ਮੰਤਰੀ ਸਿੰਗਲਾ ਨੇ ਹਾਂ ਕਿਹਾ ਤਾਂ ਸੀਐੱਮ ਮਾਨ ਨੇ ਉਨ੍ਹਾਂ ਨੂੰ ਕੈਬਨਿਟ ਤੋਂ ਬਰਖ਼ਾਸਤ ਕਰ ਦਿੱਤਾ।ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੇ ਕੋਲ ਵੀ ਕੇਸ ਦਰਜ ਕਰਾ ਦਿੱਤਾ।ਕੁਝ ਹੀ ਸਮੇਂ ‘ਚ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਬਰਖਾਸਤ ਸਿਹਤ ਮੰਤਰੀ ਸਿੰਗਲਾ ‘ਤੇ ਵਿਭਾਗ ਦੇ ਟੈਂਡਰ ਸਮੇਤ ਹਰ ਕੰਮ ‘ਚ 1 ਫੀਸਦੀ ਕਮਿਸ਼ਨ ਮੰਗਣ ਦਾ ਦੋਸ਼ ਹੈ। ਸਿੰਗਲਾ ਦੀ ਪੋਲ ਦਾ ਪਰਦਾਫਾਸ਼ ਉਨ੍ਹਾਂ ਦੇ ਹੀ ਵਿਭਾਗ ਦੇ ਸੁਪਰਡੈਂਟ ਇੰਜਨੀਅਰ ਰਜਿੰਦਰ ਸਿੰਘ ਨੇ ਕੀਤਾ। ਰਜਿੰਦਰ ਨੇ ਕਿਹਾ ਕਿ ਮੰਤਰੀ ਉਸ ਤੋਂ 54 ਕਰੋੜ ਦੇ ਕੰਮ ਬਦਲੇ ਰਿਸ਼ਵਤ ਮੰਗ ਰਿਹਾ ਸੀ। ਮੰਤਰੀ ਨੇ ਇਹ ਮੰਗ ਆਪਣੇ ਓਐਸਡੀ ਪ੍ਰਦੀਪ ਕੁਮਾਰ ਰਾਹੀਂ ਕੀਤੀ। ਪੈਸੇ ਨਾ ਦੇਣ ‘ਤੇ ਇੰਜੀਨੀਅਰ ਨੂੰ ਪ੍ਰੇਸ਼ਾਨ ਕੀਤਾ ਗਿਆ। ਜਿਸ ਕਾਰਨ ਉਨ੍ਹਾਂ ਨੇ ਮੰਤਰੀ ਦੀਆਂ ਗੱਲਾਂ ਰਿਕਾਰਡ ਕਰਕੇ ਮੁੱਖ ਮੰਤਰੀ ਕੋਲ ਭੇਜ ਦਿੱਤੀਆਂ।