ਚੰਡੀਗੜ 11 ਜੂਨ ( ਪ੍ਰੋ ਪੰਜਾਬ ਟੀਵੀ ) ਨੈਸ਼ਨਲ ਹੈਰਾਲਡ ਅਖਬਾਰ ਨਾਲ ਜੁੜੇ ਮਨੀ ਲਾਂਡਰਿਗ ਕੇਸ ਸਬੰਧੀ ਈ ਡੀ ( ਐਨਫੋਸਮੈਂਟ ਡਾਇਰੈਕਟੋਰੇਟ ) ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਹੁਣ 23 ਜੂਨ ਨੂੰ ਸੰਮਨ ਭੇਜਿਆ ਹੈ ।
ਪਹਿਲਾਂ ਇਹ ਸੰਮਨ 8 ਜੂਨ ਨੂੰ ਭੇਜਿਆ ਗਿਆ ਸੀ ਪਰ ਸੋਨੀਆਂ ਗਾਂਧੀ ਕਰੋਨਾ ਪਾਜ਼ਟਿਵ ਪਾਏ ਗਏ ਸਨ ,ਜਿਸ ਲਈ ਉਨਾ ਈਡੀ ਅੱਗੇ ਪੇਸ਼ ਹੋਣ ਲਈ ਹੋਰ ਸਮਾਂ ਮੰਗਿਆ ਸੀ । ਇਹ ਜਿਕਰਯੋਗ ਹੈ ਕਿ ਇਸੇ ਮਾਮਲੇ ਚ ਰਾਹੁਲ ਗਾਂਧੀ 13 ਜੂਨ ਨੂੰ ਪੇਸ਼ ਹੋਣਗੇ ।