ਕੋਰੋਨਾ ਵੈਕਸੀਨ ਦੇ ਸਰਟੀਫਿਕੇਟ ਨੂੰ ਲੈ ਕੇ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਹਨ ਜਿਸ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵਿਆ ਨੇ ਟਵੀਟ ਕਰ ਜਾਣਕਾਰੀ ਸਾਂਝੀ ਕੀਤੀ ਹੈ ਕਿ ਹੁਣ ਤੁਸੀ ਵਟਸਐਪ ‘ਤੇ ਸਕਿੰਟਾਂ ‘ਚ ਕੋਰੋਨਾ ਸਰਟੀਫਿਕੇਟ ਪਾ ਸਕਦੇ ਹੋ |ਇਸ ਲਈ ਤਿੰਨ ਸਟੈੱਪ ਪੂਰੇ ਕਰਨੇ ਹੋਣਗੇ। ਵਟਸਐਪ ‘ਤੇ ਮਿਲੇ ਕੋਰੋਨਾ ਵੈਕਸੀਨੇਸ਼ਨ ਸਰਟੀਫਿਕੇਟ ਨੂੰ ਤੁਸੀਂ ਸੇਵ ਕਰ ਸਕਦੇ ਹੋ
Revolutionising common man's life using technology!
Now get #COVID19 vaccination certificate through MyGov Corona Helpdesk in 3 easy steps.
📱 Save contact number: +91 9013151515
🔤 Type & send 'covid certificate' on WhatsApp
🔢 Enter OTPGet your certificate in seconds.
— Office of Dr Mansukh Mandaviya (@OfficeOf_MM) August 8, 2021
ਪਹਿਲਾਂ ਆਪਣੇ ਰਜਿਸਟਰਡ ਮੋਬਾਇਲ ਨੰਬਰ ‘ਤੇ +91 9013151515 ਸੇਵ ਕਰੋ
ਫਿਰ ਵਟਸਐਪ ਚੈਟ ਖੋਲ੍ਹ ਕੇ covid certificate ਟਾਇਪ ਕਰੋ
ਓਟੀਪੀ ਕਨਫਰਮ ਕਰੋ
ਪਹਿਲਾਂ ਤਹਾਨੂੰ ਆਪਣੇ ਰਜਿਸਟਰਡ ਮੋਬਾਇਲ ਨੰਬਰ ‘ਤੇ +91 9013151515 ਨੂੰ ਸੇਵ ਕਰਨਾ ਹੈ। ਇਸ ਗੱਲ ਦਾ ਜ਼ਿਕਰ ਜ਼ਰੂਰੀ ਹੈ ਕਿ ਵੈਕਸੀਨ ਲੈਂਦਿਆਂ ਸਮੇਂ ਜੋ ਮੋਬਾਇਲ ਨੰਬਰ ਦਰਜ ਕਰਵਾਇਆ ਉਸ ‘ਤੇ ਇਸ ਨੰਬਰ ਨੂੰ ਸੇਵ ਕਰਨਾ ਹੋਵੇਗਾ। ਨੰਬਰ ਨੂੰ ਸੇਵ ਤੋਂ ਬਾਅਦ ਆਪਣਾ ਵਟਸਐਪ ਖੋਲੋ। ਚੈਟ ਬੌਕਸ ‘ਚ ਜਾਕੇ covid certificate ਟਾਇਪ ਕਰੋ।
ਟਾਇਪ ਤੋਂ ਬਾਅਦ ਤਹਾਨੂੰ ਆਪਣੇ ਰਜਿਸਟਰਡ ਮੋਬਾਇਲ ਨੰਬਰ ‘ਤੇ ਛੇ ਅੰਕਾਂ ਦਾ ਇਕ ਓਟੀਪੀ ਮਿਲੇਗਾ। ਓਟੀਪੀ ਨੂੰ ਵਟਸਐਪ ਚੈਟ ਬੌਕਸ ‘ਚ ਟਾਇਪ ਕਰੋ ਤੇ ਸੈਂਡ ਕਰ ਦਿਉ। ਜੋ ਓਟੀਪੀ ਮਿਲੇਗਾ ਉਸਦੀ ਸਮਾਂ ਤੀਹ ਮਿੰਟ ਦੀ ਹੋਵੇਗੀ। ਜੇਕਰ ਪਰਿਵਾਰ ਦੇ ਹੋਰ ਮੈਂਬਰਾਂ ਦੇ ਵੈਕਸੀਨੇਸ਼ਨ ਸਮੇਂ ਇਕ ਹੀ ਨੰਬਰ ਦਿੱਤਾ ਹੈ ਤਾਂ ਓਟੀਪੀ ਦਰਜ ਕਰਨ ਬਾਅਦ ਉਨ੍ਹਾਂ ਮੈਂਬਰਾਂ ਦੇ ਵੈਕਸੀਨ ਸਰਟੀਫਿਕੇਟ ਨੂੰ ਡਾਊਨਲੋਡ ਕਰਨ ਦੀ ਆਪਸ਼ਨ ਮਿਲੇਗੀ।
ਭਾਰਤ ‘ਚ ਵੈਕਸੀਨੇਸ਼ਨ ਦੀ ਸਥਿਤੀ
ਦੇਸ਼ ‘ਚ ਕੋਵਿਡ-19 ਟੀਕਾਕਰਨ ਦਾ ਨਵਾਂ ਗੇੜ 21 ਜੂਨ ਤੋਂ ਸ਼ੁਰੂ ਹੋਇਆ । ਕੇਂਦਰੀ ਸਿਹਤ ਮੰਤਰਾਲੇ ਨੇ ਐਤਵਾਰ ਕਿਹਾ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹੁਣ ਤਕ ਕੋਵਿਡ-19 ਰੋਕੂ ਟੀਕੇ ਦੀ 52.37 ਕਰੋੜ ਤੋਂ ਜ਼ਿਆਦਾ ਖੁਰਾਕ ਉਪਲਬਧ ਕਰਵਾਈ ਜਾ ਚੁੱਕੀ ਹੈ। ਅਜੇ 8,99,260 ਹੋਰ ਟੀਕੇ ਉਪਲਬਧ ਕਰਵਾਏ ਜਾਣ ਦੀ ਪ੍ਰਕਿਰਿਆ ਚੱਲ ਰਹੀ ਹੈ। ਸਵੇਰੇ ਅੱਠ ਵਜੇ ਤਕ ਉਪਲਬਧ ਅੰਕੜਿਆਂ ਦੇ ਮੁਤਾਬਕ ਇਨ੍ਹਾਂ ‘ਚ ਬਰਬਾਦ ਹੋ ਚੁੱਕੀਆਂ ਖੁਰਾਕਾਂ ਸਮੇਤ ਕੁੱਲ 50,32,77,942 ਖੁਰਾਕਾਂ ਦੀ ਖਪਤ ਹੋ ਚੁੱਕੀ ਹੈ।