ਹੁਸ਼ਿਆਰਪੁਰ ਟਾਂਡਾ ਦੇ ਪਿੰਡ ਜਾਜਾ ‘ਚ ਦੇਰ ਰਾਤ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ।ਜਿੱਥੇ ਸੇਵਾਮੁਕਤ ਫੌਜ਼ੀ ਮਨਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਮੀਤ ਕੌਰ ਦੇ ਬੁਰੀ ਤਰ੍ਹਾਂ ਸੜੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਇਸ ਸਬੰਧੀ ਘਰ ‘ਚ ਮੌਜੂਦ ਉਨਾਂ੍ਹ ਦੀ ਨੂੰਹ ਨੇ ਦੱਸਿਆ ਕਿ ਕੁਝ ਅਣਪਛਾਤੇ ਲੋਕ ਘਰ ‘ਚ ਆਏ ਉਨ੍ਹਾਂ ਨੇ ਕਈ ਨਸ਼ੀਲੇ ਪਦਾਰਥ ਨਾਲ ਮੈਨੂੰ ਬੇਹੋਸ਼ ਕੀਤਾ ਅਤੇ ਮੈਨੂੰ ਕਮਰੇ ‘ਚ ਬੰਦ ਕਰ ਦਿੱਤਾ ਮੇਰੇ ਹੱਥ ਪੈਰ ਬੰਨ੍ਹ ਦਿੱਤੇ ਉਨ੍ਹਾਂ ਨੇ ਮੇਰੇ ਸੱਸ-ਸਹੁਰੇ ਨੂੰ ਅੱਗ ਲਗਾ ਦਿੱਤੀ।ਦੱਸਣਯੋਗ ਹੈ ਕਿ ਫਿਲਹਾਲ ਇਹ ਮਾਮਲਾ ਸ਼ੱਕੀ ਬਣਿਆ ਹੋਇਆ ਹੈ ਕਿ ਆਖਿਰ ਬਜ਼ੁਰਗ ਜੋੜੇ ਨੂੰ ਕਿਸਨੇ ਸਾੜਿਆ?