ਪੰਜਾਬ ‘ਚ ਦੋ ਵਾਰ ਕੈਬਨਿਟ ਮੰਤਰੀ ਰਹੇ ਜਥੇਦਾਰ ਤੋਤਾ ਸਿੰਘ ਦਾ 21 ਮਈ ਨੂੰ ਦਿਹਾਂਤ ਹੋ ਗਿਆ ਸੀ।81 ਸਾਲਾ ਤੋਤਾ ਸਿੰਘ ਦਾ ਜਨਮ 2 ਮਾਰਚ 1941 ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਦੀਦਾਰੇ ਵਾਲਾ ‘ਚ ਹੋਇਆ ਸੀ ਅਤੇ ਉਨ੍ਹਾਂ ਨੇ ਆਪਣਾ ਸਿਆਸੀ ਜੀਵਨ 1960 ਤੋਂ ਸਰਪੰਚ ਬਣ ਕੇ ਸ਼ੁਰੂ ਕੀਤਾ ਸੀ।
ਤੋਤਾ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਸਨ ਅਤੇ ਪੰਜਾਬ ਦੇ ਲੋਕ ਉਨ੍ਹਾਂ ਨੂੰ ਵਿਕਾਸ ਦੇ ਮਸੀਹਾ ਦੇ ਨਾਮ ਨਾਲ ਵੀ ਜਾਣਦੇ ਸਨ।ਦੂਜੇ ਪਾਸੇ ਬੀਮਾਰੀ ਕਾਰਨ ਉਹ 21 ਮਈ ਨੂੰ ਸਵਰਗ ਸੁਧਾਰ ਗਏ ਸਨ, ਜਿਸਦੇ ਚੱਲਦਿਆਂ ਅੱਜ ਮੋਗਾ ਦਾਣਾ ਮੰਡੀ ਵਿਖੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਅੰਤਿਮ ਅਰਦਾਸ ਪਾਠ ਦੇ ਭੋਗ ਪਾਏ ਗਏ।
ਇਸ ਮੌਕੇ ‘ਤੇ ਸੁਖਬੀਰ ਸਿੰਘ ਬਾਦਲ, ਪ੍ਰੇਮ ਸਿੰਘ ਚੰਦੂਮਾਜਰਾ,ਬੀਬੀ ਜਗੀਰ ਕੌਰ,ਗੁਰਪ੍ਰੀਤ ਸਿੰਘ ਕਾਂਗੜ,ਕੈਪਟਨ ਸੰਦੀਪ ਸੰਧੂ, ਦਲਜੀਤ ਚੀਮਾ, ਜਗਮੀਤ ਬਰਾੜ,ਬਲਵੰਤ ਸਿੰਘ ਰਾਮੂਵਾਲੀਆ ਮੋਗਾ ਦੀ ਐੱਮਐੱਲਏ ਡਾਕਟਰ ਅਮਨ ਅਰੋੜਾ ਅਤੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸ਼ਰਧਾਂਜਲੀ ਦੇਣ ਪਹੁੰਚੇ।ਸਾਰਿਆਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਸਰਧਾਂਜਲੀ ਦਿੱਤੀ।








