ਚੰਡੀਗੜ੍ਹ– ਲੋਕ ਅੱਜ ਚੰਡੀਗੜ੍ਹ ਦੇ ਸੈਕਟਰ 43 ਸਥਿਤ ਜ਼ਿਲ੍ਹਾ ਅਦਾਲਤ ਵਿਚ ਚਲਾਨ ਪੇਸ਼ ਕਰ ਸਕਦੇ ਹਨ। ਅਜਿਹਾ ਨਾ ਕਰਨ ਵਾਲਿਆਂ ਦੇ ਵਾਹਨਾਂ ਦੀ ਨਿਲਾਮੀ ਕੀਤੀ ਜਾ ਸਕਦੀ ਹੈ। ਸਾਲ 2020-21 ਦਰਮਿਆਨ ਤਾਲਾਬੰਦੀ ਦੌਰਾਨ ਵਾਹਨਾਂ ਦੇ ਚਲਾਨ ਕੀਤੇ ਗਏ ਸਨ। ਇਸ ਸੈਸ਼ਨ ਵਿਚ 2281 ਵਾਹਨ ਜ਼ਬਤ ਕੀਤੇ ਗਏ। ਇਨ੍ਹਾਂ ਵਾਹਨਾਂ ਦੇ ਰਜਿਸਟਰਡ ਮਾਲਕਾਂ ਨੂੰ ਨੋਟਿਸ ਜਾਰੀ ਕਰਕੇ ਇਨ੍ਹਾਂ ਵਾਹਨਾਂ ਦੀ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
Read More: ਸ਼ੂਗਰ ਦੇ ਮਰੀਜ਼ਾਂ ਲਈ ਖੁਸ਼ਖਬਰੀ! 15 ਮਿੰਟਾਂ ‘ਚ ਇਸ ਤਰ੍ਹਾਂ ਘੱਟ ਸਕਦੀ ਹੈ ਬਲੱਡ ਸ਼ੂਗਰ
ਹਾਲਾਂਕਿ ਚਲਾਨ ਦਾ ਭੁਗਤਾਨ ਕਰਕੇ ਵਾਹਨ ਨੂੰ ਛੁਡਵਾਉਣ ਦਾ ਮੌਕਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਨੇ ਅੱਜ ਅਦਾਲਤ ਵਿਚ ਪੇਸ਼ ਕੁੱਲ 7400 ਬਕਾਇਆ ਚਲਾਨਾਂ ਦਾ ਨਿਪਟਾਰਾ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ।
ਵੈੱਬਸਾਈਟ ‘ਤੇ ਜ਼ਬਤ ਕੀਤੇ ਵਾਹਨਾਂ ਦੀ ਦੇਖ ਸਕਦੇ ਹੋ ਸੂਚੀ
ਚੰਡੀਗੜ੍ਹ ਟਰੈਫਿਕ ਪੁਲੀਸ ਨੇ ਇਨ੍ਹਾਂ ਵਾਹਨਾਂ ਦੇ ਮਾਲਕਾਂ ਨੂੰ ਮੌਕਾ ਦਿੱਤਾ ਹੈ ਕਿ ਉਹ 16 ਜੁਲਾਈ ਨੂੰ ਹੋਣ ਵਾਲੀ ਵਿਸ਼ੇਸ਼ ਕੌਮੀ ਲੋਕ ਅਦਾਲਤ ਵਿਚ ਆ ਕੇ ਆਪਣੇ ਵਾਹਨਾਂ ਦੇ ਚਲਾਨ ਪੇਸ਼ ਕਰਕੇ ਰਲੀਜ਼ ਕਰਵਾ ਲੈਣ, ਨਹੀਂ ਤਾਂ ਇਨ੍ਹਾਂ ਦੀ ਨਿਲਾਮੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਨੇ ਕਿਹਾ ਹੈ ਕਿ ਸਾਲ 2020 ਵਿਚ ਕੀਤੇ ਗਏ ਹੋਰ ਟ੍ਰੈਫਿਕ ਚਲਾਨ ਵੀ ਲੋਕ ਅਦਾਲਤ ਵਿਚ ਲੋਕਾਂ ਵੱਲੋਂ ਭਰੇ ਜਾ ਸਕਦੇ ਹਨ। ਜ਼ਬਤ ਕੀਤੇ ਵਾਹਨਾਂ ਦੀ ਸੂਚੀ ਚੰਡੀਗੜ੍ਹ ਪੁਲਿਸ ਦੀ ਵੈੱਬਸਾਈਟ ‘ਤੇ ਵੀ ਉਪਲਬਧ ਹੈ।
Read More: ਮੋਦੀ ਸਰਕਾਰ ਨੇ ਖਰੀਦੇ 2.5 ਲੱਖ ਟਨ ਗੰਢੇ! ਖਿੱਚੀ ਤਿਓਹਾਰੀ ਸੀਜ਼ਨ ਦੀ ਤਿਆਰੀ
ਵਾਹਨਾਂ ਨੂੰ ਛੁਡਾਉਣ ਨਹੀਂ ਆਏ ਲੋਕ
ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਸਾਲ 2020-21 ਵਿਚ ਲੌਕਡਾਊਨ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕਈ ਚਲਾਨ ਕੀਤੇ ਸਨ। ਕਈ ਵਾਹਨਾਂ ਨੂੰ ਵੀ ਜ਼ਬਤ ਕੀਤਾ ਗਿਆ। ਐੱਸਐੱਸਪੀ (ਟਰੈਫਿਕ) ਮਨੀਸ਼ਾ ਚੌਧਰੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਜ਼ਬਤ ਕੀਤੇ ਵਾਹਨਾਂ ਨੂੰ ਛੁਡਾਉਣ ਲਈ ਉਨ੍ਹਾਂ ਦੇ ਮਾਲਕ ਨਾ ਆਉਣ ’ਤੇ ਦੋਸ਼ੀਆਂ ਦੇ ਰਜਿਸਟਰਡ ਪਤੇ ’ਤੇ ਵੀ ਨੋਟਿਸ ਭੇਜੇ ਜਾਂਦੇ ਹਨ। ਇਸ ਦੇ ਨਾਲ ਹੀ ਜਦੋਂ ਦੋਸ਼ੀਆਂ ਦਾ ਜਵਾਬ ਨਹੀਂ ਮਿਲਦਾ ਹੈ ਤਾਂ ਜਨਤਕ ਨੋਟਿਸ ਦੇ ਕੇ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਂਦੀ ਹੈ।