ਚੰਡੀਗੜ – 23 ਜੂਨ ਨੂੰ ਹੋਣ ਵਾਲੀ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਣੀ ਚੋਣ ਲਈ ਪੰਜਾਬ ਦੀਆਂ ਪਾਰਟੀਆਂ ਨੇ ਆਪੋ-ਆਪਣੇ ਉਮੀਦਵਾਰ ਐਲਾਨ ਦਿੱਤੇ ਹਨ।
ਇਨਾ ਪਾਰਟੀਆਂ ਚ ਸ਼੍ਰੋਮਣੀ ਅਕਾਲੀ ਦਲ ( ਅ) ,ਸ਼੍ਰੋਮਣੀ ਅਕਾਲੀ ਦਲ( ਬ) ,ਕਾਂਗਰਸ ,ਆਮ ਆਦਮੀ ਪਾਰਟੀ ਅਤੇ ਭਾਜਪਾ ਨੇ ਆਪਣੇ ਉਮੀਦਵਾਰ ਖ਼ੜੇ ਕੀਤੇ ਹਨ।
ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਵੀ ਦਾਖਲ ਕਰ ਦਿੱਤੇ ਹਨ।
ਸ਼੍ਰੋਮਣੀ ਅਕਾਲੀ ਦਲ ( ਅੰਮਿ੍ਤਸਰ ) ਵਲੋਂ ਸਿਮਰਨਜੀਤ ਸਿੰਘ ਮਾਨ ।

ਸ਼੍ਰੋਮਣੀ ਅਕਾਲੀ ਦਲ (ਬਾਦਲ),ਬਸਪਾ ਗਠਜੋੜ ਤੇ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ।

ਕਾਂਗਰਸ ਪਾਰਟੀ ਵਲੋਂ ਨੌਜੁਆਨ ਆਗੂ ਦਲਬੀਰ ਸਿੰਘ ਗੋਲਡੀ ।

ਆਮ ਆਦਮੀ ਪਾਰਟੀ ਨੇ ਗੁਰਮੇਲ ਸਿੰਘ ਸਰਪੰਚ ਨੂੰ ਚੁਣਿਆ ਹੈ ।

ਭਾਜਪਾ ਚ ਨਵੇਂ ਨਵੇਂ ਸ਼ਾਮਲ ਹੋਏ ਕੇਵਲ ਸਿੰਘ ਢਿੱਲੋਂ ।

ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਲੋਕ ਸਭਾ ਦੇ ਮੈਂਬਰ ਸਨ,ਵਿਧਾਨ ਸਭਾ ਚੋਣਾਂ ਬਾਅਦ ਸੀਟ ਖਾਲੀ ਹੋ ਗਈ ਸੀ ।










