ਦੇਸ਼ ‘ਚ ਕੋਰੋਨਾ ਮਹਾਮਾਰੀ ਕਾਰਨ ਵਿਦੇਸ਼ੀ ਯਾਤਰਾ ਤੋ ਰੋਕ ਲਗਾ ਦਿੱਤੀ ਗਈ ਸੀ | ਹੁਣ ਕੁਝ ਰਾਹਤ ਮਿਲਣ ਤੋਂ ਬਾਅਦ ਹਵਾਈ ਯਾਤਰਾ ਕਰਨ ਵਾਲਿਆਂ ਲਈ ਵੱਡੀ ਖਬਰ ਹੈ। ਹਵਾਈ ਯਾਤਰਾ (Flight) ਕਰਨ ਵਾਲੇ ਲੋਕਾਂ ਲਈ ਹੁਣ ਘਰੇਲੂ ਹਵਾਈ ਯਾਤਰਾ ਮਹਿੰਗੀ ਹੋਣ ਜਾ ਰਹੀ ਹੈ। ਸਰਕਾਰ ਨੇ ਹਵਾਈ ਕਿਰਾਏ ਵਿੱਚ ਘੱਟੋ ਘੱਟ 13 ਤੋਂ 16 ਪ੍ਰਤੀਸ਼ਤ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਜਹਾਜ਼ ਦੀਆਂ ਟਿਕਟਾਂ ਦੀਆਂ ਕੀਮਤਾਂ ਵਿੱਚ ਇਹ ਵਾਧਾ 1 ਜੂਨ ਤੋਂ ਲਾਗੂ ਕੀਤਾ ਜਾਵੇਗਾ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਜਾਰੀ ਆਦੇਸ਼ ਮੁਤਾਬਿਕ ਜਹਾਜ਼ ਦੀਆਂ ਟਿਕਟਾਂ ਦੀਆਂ ਕੀਮਤਾਂ ਵਧਾ ਦਿੱਤੀ ਗਈ ਹੈ।
#40 ਮਿੰਟ ਦੀ ਉਡਾਣ ਲਈ ਘੱਟੋ ਘੱਟ ਕਿਰਾਇਆ ਸੀਮਾ 2,300 ਰੁਪਏ ਤੋਂ ਵਧਾ ਕੇ 2600 ਰੁਪਏ ਕੀਤੀ ਗਈ ਹੈ। ਇਸ ਵਿੱਚ 13 ਫੀਸਦ ਵਾਧਾ ਕੀਤਾ ਗਿਆ ਹੈ।
#40 ਮਿੰਟ ਤੋਂ 60 ਮਿੰਟ ਦੀ ਉਡਾਣ ਦੀ ਮਿਆਦ ਲਈ ਘੱਟੋ ਘੱਟ ਕਿਰਾਏ ਦੀ ਸੀਮਾ 2,900 ਰੁਪਏ ਦੀ ਬਜਾਏ ਪ੍ਰਤੀ ਵਿਅਕਤੀ 3,300 ਰੁਪਏ ਹੋਵੇਗੀ।