ਹਰ ਇਨਸਾਨ ਚਾਹੇ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਰਹਿੰਦਾ ਹੋਵੇ ਆਪਣੀ ਸਿਹਤ ਨੂੰ ਲੈ ਕੇ ਚਿੰਤਤ ਰਹਿੰਦਾ ਹੈ। ਕਈ ਲੋਕ ਐਕਸਰਸਾਈਜ਼ ਤੋਂ ਬਾਅਦ ਵਿਟਾਮਿਨ ਲੈਣ ਲਈ ਕਈ ਪ੍ਰਕਾਰ ਦੀ ਖੁਰਾਕ ਖਾਂਦੇ ਹਨ ਪਰ ਤੁਹਾਨੂੰ ਇਕ ਘਟਨਾ ਦੱਸਣ ਜਾ ਰਹੇ ਹਾਂ ਜਿਸ ਨੂੰ ਜਾਣਨ ਤੋਂ ਬਾਅਦ ਤੁਸੀਂ ਇਹ ਚੀਜ਼ ਖਾਣ ਲੱਗੇ ਸੌ ਵਾਰ ਸੋਚੋਗੇ।
ਇਕ ਰਿਪੋਰਟ ਮੁਤਾਬਿਕ ਅਮਰੀਕੀ ਦੀ ਮਾਡਲ ਤੇ ਅਭਿਨੇਤਰੀ ਸਾਂਟੇਲ ਗਾਈਕਲਨ ਨੂੰ ਪੀਨਟ ਬਟਰ ਬਿਸਕੁਟ ਖਾਣ ਤੋਂ ਬਾਅਦ ਉਹਨਾਂ ਦਾ ਬ੍ਰੇਨ ਡੇਮੇਜ ਹੋ ਗਿਆ। ਘਟਨਾ ਨੂੰ ਗੰਭੀਰ ਤਰੀਕੇ ਨਾਲ ਲੈਂਦਿਆਂ ਅਮਰੀਕਾ ਦੀ ਅਦਾਲਤ ਨੇ ਪੀਨਟ ਬਟਰ ਕੰਪਨੀ ਨੂੰ ਅਭਿਨੇਤਰੀ ਦੇ ਇਲਾਜ ਲਈ ਤੇ ਉਹਨਾਂ ਨੂੰ ਆ ਰਹੀਆਂ ਸਿਹਤ ਸਮੱਸਿਆਵਾਂ ਨੂੰ ਦੇਖਦਿਆਂ 222 ਕਰੋੜ ਰੁਪਏ ਦੇਣ ਦਾ ਆਦੇਸ਼ ਜਾਰੀ ਕੀਤਾ ਹੈ।
ਘਟਨਾ ਸਾਲ 2013 ਦੀ ਹੈ ਜਦੋਂ ਅਭਿਨੇਤਰੀ ਨੇ ਸ਼ੈਂਟਲ ਲਾਸ ਵੇਗਾਸ ਵਿੱਚ ਮੈਜਿਕ ਫੈਸ਼ਨ ਟ੍ਰੇਡ ਸ਼ੋਅ ਵਿੱਚ ਇੱਕ ਮਾਡਲਿੰਗ ਸ਼ੋਅ ਦੌਰਾਨ, ਉਸਦੀ ਸਹੇਲੀ ਤਾਰਾ ਨੇ ਉਸਨੂੰ ਦਹੀਂ ਅਤੇ ਪ੍ਰੀਟੇਜ਼ਲ ਦਿੱਤਾ। ਇਸ ਬਿਸਕੁਟ ਵਿਚ ਪੀਨਟ ਬਟਰ ਵੀ ਸੀ ਤੇ ਇਹ ਉਨ੍ਹਾਂ ਲਈ ਮੁਸੀਬਤ ਦਾ ਕਾਰਨ ਬਣ ਗਿਆ।
ਦਰਅਸਲ, ਸ਼ੈਂਟਲ ਨੂੰ ਪੀਨਟ ਬਟਰ ਤੋਂ ਅਲਰਜੀ ਸੀ ਪਰ ਉਸਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ। ਇਸ ਬਿਸਕੁਟ ਨੂੰ ਖਾਣ ਤੋਂ ਬਾਅਦ, ਸਾਂਟੇਲ ਐਨਾਫਾਈਲੈਕਟਿਕ ਸਦਮੇ ਵਿੱਚ ਚਲੀ ਗਈ। ਆਮ ਤੌਰ ਤੇ ਐਨਾਫਾਈਲੈਕਟਿਕ ਸਦਮਾ ਬਹੁਤ ਘੱਟ ਹੁੰਦਾ ਹੈ। ਜੇ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਘਾਤਕ ਵੀ ਹੋ ਸਕਦਾ ਹੈ। ਸੋ ਅਭਿਨੇਤਰੀ ਦਾ ਪੀਨਟ ਬਟਰ ਖਾਣ ਤੋਂ ਬਾਅਦ ਉਹਨਾਂ ਦਾ ਬ੍ਰੇਨ ਡੈਮੇਜ਼ ਹੋ ਗਿਆ।