ਜੇਕਰ ਤੁਸੀਂ ਵੀ ਘਰ ਬੈਠੇ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਇਸ ਖਬਰ ‘ਚ ਦਿੱਤੀ ਗਈ ਜਾਣਕਾਰੀ ਮੁਤਾਬਕ ਜੇਕਰ ਤੁਹਾਡੇ ਕੋਲ ਵੀ ਪੁਰਾਣੇ ਨੋਟ ਹਨ ਤਾਂ ਤੁਸੀਂ ਇਨ੍ਹਾਂ ਨੋਟਸ ਨੂੰ ਈ.ਬੇ. (eBay) ਤੇ ਕੋਇਨਬਾਜ਼ਾਰ (Coinbazzar) ਵਰਗੀਆਂ ਵੈੱਬਸਾਈਟਾਂ ‘ਤੇ ਵੇਚ ਸਕਦੇ ਹੋ ਅਤੇ ਉਨ੍ਹਾਂ ਦੀ ਵਿਕਰੀ ‘ਚ ਪੈਸਿਆਂ ਲਈ ਸੌਦੇਬਾਜ਼ੀ ਵੀ ਕਰ ਸਕਦੇ ਹੋ ਪਰ ਇਸ ਲਈ ਤੁਹਾਡੇ ਕੋਲ 1, 5 ਤੇ 10 ਰੁਪਏ ਦੇ ਨੋਟ ਹੋਣੇ ਚਾਹੀਦੇ ਹਨ। ਜੇਕਰ ਤੁਹਾਡੇ ਕੋਲ ਵੀ ਇਹ ਨੋਟ ਹਨ ਤਾਂ ਤੁਸੀਂ ਪੂਰੇ 1 ਲੱਖ ਰੁਪਏ ਕਮਾ ਸਕਦੇ ਹੋ।
1 ਰੁਪਏ ਦੀ ਕੀਮਤ 45000 ਰੁਪਏ
ਜੇਕਰ ਤੁਹਾਡੇ ਕੋਲ 1 ਰੁਪਏ ਦਾ ਨੋਟ ਹੈ ਤਾਂ ਇਸ ਦੇ ਬਦਲੇ ਤੁਹਾਨੂੰ ਪੂਰੇ 45 ਹਜ਼ਾਰ ਰੁਪਏ ਮਿਲ ਸਕਦੇ ਹਨ। ਭਾਰਤ ਸਰਕਾਰ ਨੇ ਭਾਵੇਂ 1 ਰੁਪਏ ਦੇ ਨੋਟਾਂ ਦੇ ਪ੍ਰਚਲਨ ‘ਤੇ ਰੋਕ ਲਗਾ ਦਿੱਤੀ ਹੋਵੇ, ਪਰ ਅੱਜ ਵੀ ਬਾਜ਼ਾਰ ‘ਚ ਇਸ ਦੀ ਬਹੁਤ ਮੰਗ ਹੈ। ਤੁਸੀਂ 1 ਰੁਪਏ ਦੇ ਨੋਟ ਦੇ ਬੰਡਲ ਨੂੰ 45 ਹਜ਼ਾਰ ‘ਚ ਵੇਚ ਸਕਦੇ ਹੋ, ਪਰ ਇਸ ਨੋਟ ਉੱਤੇ ਸਾਲ 1957 ‘ਚ ਰਾਜਪਾਲ ਐਚਐਮ ਪਟੇਲ ਦੇ ਦਸਤਖਤ ਹੋਣੇ ਚਾਹੀਦੇ ਹਨ।
5 ਰੁਪਏ ਦੀ ਕੀਮਤ 30,000 ਰੁਪਏ
ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ 5 ਰੁਪਏ ਦਾ ਨੋਟ ਹੈ ਤਾਂ ਇਸ ਦੇ ਬਦਲੇ ਤੁਹਾਨੂੰ ਪੂਰੇ 30,000 ਰੁਪਏ ਮਿਲ ਸਕਦੇ ਹਨ। ਦੱਸ ਦੇਈਏ ਕਿ 5 ਰੁਪਏ ਦੇ ਨੋਟ ‘ਤੇ ਟਰੈਕਟਰ ਦਾ ਬਣਿਆ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਇਸ ਨੋਟ ‘ਚ 786 ਨੰਬਰ ਵੀ ਹੋਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਲ ਇਸ ਤਰ੍ਹਾਂ ਦਾ ਨੋਟ ਹੈ ਤਾਂ ਤੁਸੀਂ ਆਪਣੀ ਕਮਾਈ ਕਰ ਸਕਦੇ ਹੋ। ਤੁਸੀਂ ਇਸ ਨੂੰ ਕੋਇਨਬਾਜ਼ਾਰ ‘ਤੇ ਵੇਚ ਸਕਦੇ ਹੋ।
10 ਰੁਪਏ ਦੀ ਕੀਮਤ 25000 ਰੁਪਏ
ਜੇਕਰ ਤੁਹਾਡੇ ਕੋਲ 10 ਰੁਪਏ ਦਾ ਪੁਰਾਣਾ ਨੋਟ ਹੈ ਤਾਂ ਤੁਹਾਨੂੰ ਪੂਰੇ 25000 ਰੁਪਏ ਮਿਲ ਸਕਦੇ ਹਨ ਪਰ ਇਸ ਦੇ ਲਈ ਤੁਹਾਡੇ ਕੋਲ 10 ਰੁਪਏ ਦਾ ਖ਼ਾਸ ਨੋਟ ਹੋਣਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਨੋਟ ਬ੍ਰਿਟਿਸ਼ ਰਾਜ ਦੇ ਸਮੇਂ 1943 ‘ਚ ਜਾਰੀ ਕੀਤਾ ਗਿਆ ਸੀ। ਇਸ ‘ਤੇ ਅਸ਼ੋਕ ਥੰਮ੍ਹ ਹੋਣਾ ਜ਼ਰੂਰੀ ਹੈ। ਜੇਕਰ ਤੁਹਾਡੇ ਕੋਲ ਅਜਿਹਾ ਕੋਈ ਨੋਟ ਹੈ, ਤਾਂ ਤੁਸੀਂ ਇਸ ਨੂੰ ਆਨਲਾਈਨ ਵੇਚ ਸਕਦੇ ਹੋ।