ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ।ਇਸ ਸਮੇਂ ਬੋਲਦਿਆਂ ਬੀਬਾ ਹਰਸਿਮਰਤ ਕੌਰ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਨਸ਼ੇ ਤੇ ਬੇਅਦਬੀਆਂ ‘ਤੇ ਸਿਰਫ਼ ਕਾਂਗਰਸ ਨੇ ਸਿਆਸਤ ਕੀਤੀ ਹੈ।
ਇਸ ਚਿੱਟੇ ਦੇ ਨਾਲ ਕਈ ਭੈਣਾਂ ਦੇ ਭਰਾ, ਮਾਵਾਂ ਦੇ ਪੁੱਤ ਮਰਵਾ ਦਿੱਤੇ ਹਨ।ਉਨ੍ਹਾਂ ਕਿਹਾ ਕਿ ਵਿਰੋਧੀਆਂ ਨੇ ਮੇਰੇ ਭਰਾ ਨੂੰ ਚਿੱਟੇ ਦੇ ਨਾਂ ‘ਤੇ ਸਿਆਸਤ ਕੀਤੀ ਹੈ,ਉਨ੍ਹਾਂ ਦਾ ਵੀ ਕੱਖ ਨਾ ਰਹੇ।ਹਰਸਿਮਰਤ ਕੌਰ ਨੇ ਇੱਥੇ ਬੋਲਦਿਆਂ ਕਿਹਾ ਕਿ ਅੱਜ ਮੈਂ ਉਸ ਅਕਾਲ ਪੁਰਖ਼ ਨੂੰ ਹਾਜ਼ਰ-ਨਾਜਰ ਜਾਣ ਕੇ ਕਹਿਣੀ ਹਾਂ ਕਿ ਜੇਕਰ ਮੇਰੇ ਭਰਾ ਬਿਕਰਮ ਮਜੀਠੀਆ ਨੇ ਸੂਈ ਭਰ ਜਿਨ੍ਹਾਂ ਨੂੰ ਚਿੱਟਾ ਵੇਚਿਆ ਹੈ ਤਾਂ ਉਸਦਾ ਕੱਖ ਨਾ ਰਹੇ।
ਦੂਜੇ ਪਾਸੇ ਉਨ੍ਹਾਂ ਨੇ ਜੇ ਇਹ ਸਿਆਸਤ ਵਾਸਤੇ ਕੀਤੀ ਹੈ ਤਾਂ 10 ਮਾਰਚ ਦੂਰ ਨਹੀਂ ਹੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।