ਗੈਂਗਸਟਰ ਜੈਪਾਲ ਭੁੱਲਰ ਦਾ ਪਿਛਲੇ ਦਿਨੀ ਕਲਕੱਤਾ ਦੇ ਵਿੱਚ ਪੁਲਿਸ ਦੇ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਸੀ , ਪਰ ਜੈਪਾਲ ਭੁੱਲਰ ਦੇ ਪਰਿਵਾਰ ਨੇ ਹਾਲੇ ਤੱਕ ਆਪਣੇ ਲੜਕੇ ਦਾ ਸਸਕਾਰ ਨਹੀਂ ਕੀਤਾ ,ਪਰਿਵਾਰ ਨੇ ਇਸ ਨੂੰ ਫੇਕ ਐਨਕਾਊਂਟਰ ਦੱਸਿਆ ਜਿਸ ਤੋਂ ਬਾਅਦ ਹਾਈਕੋਰਟ ਨੂੰ ਪਰਿਵਾਰ ਨੇ ਦੁਬਾਰਾ ਪੋਸਟਮਾਰਟਮ ਦੀ ਪਟੀਸ਼ਨ ਪਾਈ ਸੀ ਜਿਸ ਨੂੰ ਹਾਈਕੋਰਟ ਨੇ ਖਾਰਿਜ ਕਰ ਦਿੱਤਾ ਹੈ , ਹੁਣ ਪਰਿਵਾਰ ਸੁਪਰੀਮ ਕੋਰਟ ਜਾਵੇਗਾ ਕਿਉਂਕਿ ਹਾਈਕੋਰਟ ਦਾ ਕਹਿਣਾ ਕਿ ਜਦੋਂ ਪਰਿਵਾਰ ਕਲਕੱਤਾ ਤੋਂ ਲਾਸ਼ ਲੈਕੇ ਆਏ ਸੀ ਤਾਂ ਉਸ ਸਮੇਂ ਕੋਈ ਮੁੱਦਾ ਚੱਕਣਾ ਚਾਹੀਦਾ ਸੀ ਕਿਉਂਕਿ ਇਹ ਮਸਲਾ ਕਲਕੱਤਾ ਦਾ ਹੈ ਇਸ ਕਰਕੇ ਉਥੇ ਜਾ ਕੇ ਹੀ ਤੁਸੀ ਆਪਣਾ ਸੱਕ ਦੂਰ ਕਰ ਸਕਦੇ ਹੋ ਪਰ ਪੰਜਾਬ ਦੇ ਵਿੱਚ ਮੁੜ ਪੋਸਟਮਾਰਟਮ ਅਸੀ ਨਹੀਂ ਕਰ ਸਕਦੇ | ਉਧਰ ਜੈਪਾਲ ਦੇ ਵਕੀਲ ਦਾ ਕਹਿਣਾ ਕਿ ਹੁਣ ਪਰਿਵਾਰ ਸੁਪਰੀਮ ਕੋਰਟ ਦੀ ਰੁਖ ਕਰੇਗਾ ਜਿੰਨਾ ਸਮਾਂ ਦੁਬਾਰਾ ਪੋਸਟਮਾਰਟਮ ਨਹੀਂ ਹੁੰਦਾ ਸਸਕਾਰ ਨਹੀਂ ਕਰਾਂਗੇ,ਇਸ ਦੇ ਨਾਲ ਹੀ ਵਕੀਲ ਦਾ ਕਹਿਣਾ ਕਿ ਜੈਪਾਲ ਦੀ ਲਾਸ਼ ਘਰ ਖਰਾਬ ਹੋ ਜਾਏਗੇ ਹਾਈਕੋਰਟ ਨੂੰ ਇਸ ਦਾ ਕੋਈ ਹੱਲ ਕੱਢਣਾ ਚਾਹੀਦਾ ਸੀ ਹੁਣ ਸੁਪਰੀਮ ਕੋਰਟ ਜੇ ਕਾਰਵਾਈ ਕਰਦਾ ਤਾਂ ਉਸ ਨੂੰ ਵੀ ਸਮਾਂ ਲੱਗ ਜਾਵੇਗਾ| ਜੈਪਾਲ ਭੁੱਲਰ ਦਾ ਪਰਿਵਾਰ ਆਪਣੇ ਲੜਕੇ ਦੀ ਲਾਸ਼ ਪੰਜਾਬ ਲੈ ਆਇਆ ਸੀ ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਪੁਲਿਸ ਤੇ ਇਲਜਾਮ ਲਗਾਏ ਕਿ ਇਹ ਫੇਕ ਐਨਕਾਊਂਟਰ ਹੈ ਜੈਪਾਲ ਦੀ ਬੁਰੀ ਤਰਾਂ ਕੁੱਟ ਮਾਰ ਕਰ ਹੱਡੀਆਂ ਤੋੜ ਫਿਰ ਉਸ ਦੇ ਗੋਲੀਆਂ ਮਾਰੀਆਂ ਗਈਆਂ ਹਨ ਇਸ ਲਈ ਕਰੀਬ 8 ਦਿਨ ਤੋਂ ਜੈਪਾਲ ਦਾ ਸਸਕਾਰ ਨਹੀਂ ਕੀਤਾ ਗਿਆ | ਕਲਕੱਤਾ ਵਿੱਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੀ ਲਾਸ਼ ਦਾ ਅੰਤਿਮ ਸੰਸਕਾਰ ਅਜੇ ਤੱਕ ਨਹੀਂ ਕੀਤਾ ਗਿਆ। । ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਮੁੱਠਭੇੜ ਕੋਲਕਾਤਾ ਵਿੱਚ ਹੋਈ ਅਤੇ ਪੋਸਟ ਮਾਰਟਮ ਵੀ ਉਥੇ ਹੀ ਕੀਤਾ ਗਿਆ ਹੈ, ਇਸ ਲਈ ਅਧਿਕਾਰ ਖੇਤਰ ਉਥੇ ਹੀ ਬਣਦਾ ਹੈ।ਜੈਪਾਲ ਭੁੱਲਰ ਦੇ ਪਿਤਾ ਨੇ ਲਾਸ਼ ਨੂੰ ਸੁਰੱਖਿਅਤ ਰੱਖਣ ਦੀ ਮੰਗ ਕੀਤੀ ਸੀ, ਜਿਸ ਨੂੰ ਹਾਈ ਕੋਰਟ ਨੇ ਵੀ ਰੱਦ ਕਰ ਦਿੱਤਾ ਹੈ।