ਕੈਨੇਡਾ ‘ਚ ਗਾਉਂਦਾ ਪੰਜਾਬ ਰੇਡੀੳ ਟੀਵੀ ਦੇ ਪ੍ਰੋਡਿਊਸਰ ਜੋਗਿੰਦਰ ਬਾਸੀ ਦੇ ਘਰ ਗੋਲੀਆਂ ਚੱਲਣ ਦੀ ਖ਼ਬਰ ਆਈ ਹੈ। ਹਮਲਾਵਰਾਂ ਨੇ ਘਰ ‘ਚ ਦਾਖ਼ਲ ਹੋਕੇ ਗੋਲੀਆਂ ਚਲਾਈਆਂ। ਉਨ੍ਹਾਂ ‘ਤੇ ਤਿੰਨ-ਚਾਰ ਗੋਲੀਆਂ ਚਲਾਈਆਂ ਗਈਆਂ ਹਨ। ਜਾਣਕਾਰੀ ਮਿਲੀ ਹੈ ਕਿ ਕੋਈ ਜ਼ਖਮੀ ਨਹੀਂ ਹੋਇਆ। ਜੋਗਿੰਦਰ ਬਾਸੀ ‘ਤੇ ਇਹ ਦੂਜੀ ਵਾਰ ਹਮਲਾ ਹੋਇਆ ਹੈ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ।