ਕੋਰੋਨਾ ਮਾਹਾਮਾਰੀ ਦੌਰਾਨ ਸਾਰੇ ਧਾਰਮਿਕ ਸਥਾਨਾ ਤੇ ਜਾਣ ਲਈ ਆਵਾਜਾਈ ਬੰਦ ਕੀਤੀ ਗਈ ਸੀ ਜੋ ਹੁਣ ਸਥਿਤੀ ਠੀਕ ਹੋਣ ਨਾਲ ਮੁੜ ਬਹਾਲ ਹੋ ਰਹੀ ਹੈ |ਕੋਰੋਨਾ ਕਾਲ ਦੌਰਾਨ ਸ਼ਰਧਾਲੂ ਯਾਤਰੀਆਂ ਦੀ ਘਾਟ ਕਾਰਨ ਏਅਰ ਇੰਡੀਆਂ ਦੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ ਸੀ ਪਰ ਹੁਣ ਫਿਰ ਤੋਂ ਨੰਦੇੜ-ਅੰਮ੍ਰਿਤਸਰਰ-ਦਿੱਲੀ ਉਡਾਣ ਸੇਵਾ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸ਼ਰਧਾਲੂ ਯਾਤਰੀ 1 ਅਗਸਤ ਤੋਂ ਆਪਣੀਆਂ ਟਿਕਟਾਂ ਬੁੱਕ ਕਰਵਾ ਸਕਣਗੇ। ਇਹ ਸੇਵਾ ਹਫ਼ਤੇ ਵਿਚ ਤਿੰਨ ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਜਾਰੀ ਰਹੇਗੀ।
ਤੁਹਾਨੂੰ ਦੱਸ ਦਈਏ ਕਿ ਕੋਰੋਨਾ ਕਾਲ ਤੇ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਘਾਟ ਕਾਰਨ ਮਈ ਮਹੀਨੇ ਤੋਂ ਹੀ ਏਅਰ ਇੰਡੀਆ ਦੀਆਂ ਨੰਦੇੜ-ਅੰਮ੍ਰਿਤਸਰ-ਦਿੱਲੀ ਫਲਾਈਟਾਂ ਰੋਕ ਦਿੱਤੀਆਂ ਗਈਆਂ ਸਨ। ਇਹ ਸੇਵਾ ਹਫ਼ਤੇ ਵਿਚ ਤਿੰਨ ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਦਿੱਤੀ ਜਾ ਰਹੀ ਸੀ। ਏਅਰ ਇੰਡੀਆ ਦੇ ਤਾਜ਼ਾ ਫੈਸਲੇ ਨਾਲ ਸੱਚਖੰਡ ਗੁਰੂਦੁਆਰਾ ਜਾਣ ਵਾਲੇ ਸ਼ਰਧਾਲੂਆਂ ਨੂੰ ਲਈ ਰਾਹਤ ਹੋਵੇਗੀ।