ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਪਾਏ ਮਤੇ ਦੇ ਆਧਾਰ ’ਤੇ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਨੂੰ ਇਕ ਹਫਤੇ ਵਾਸਤੇ ਸਸਪੈਂਡ ਕਰ ਦਿੱਤਾ ਗਿਆ ਹੈ। ਮੋਰਚੇ ਨੇ ਕਿਹਾ ਹੈ ਕਿ ਚੜੂੰਲੀ ਨੂੰ ਰੋਕਣ ਦੇ ਬਾਵਜੂਦ ਉਹ ਸਿਆਸੀ ਬਿਆਨਬਾਜ਼ੀ ਕਰਨ ਤੋਂ ਨਹੀਂ ਹਟ ਰਹੇ ਸਨ। ਹੁਣ ਉਹ ਇਕ ਹਫਤੇ ਤੱਕ ਮੋਰਚੇ ਦੀ ਸਟੇਜ ’ਤੇ ਨਹੀਂ ਚੜ੍ਹ ਸਕਦੇ ਤੇ ਨਾ ਹੀ ਬਿਆਨਬਾਜ਼ੀ ਕਰ ਸਕਦੇ ਹਨ।ਦੱਸਣਯੋਗ ਹੈ ਕਿ ਗੁਰਨਾਮ ਸਿੰਘ ਚੜੂੰਨੀ ਨੇ ਪੰਜਾਬ ਦੇ ਕਿਸਾਨਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਸੁਝਾਅ ਦਿੱਤਾ ਸੀ |
ਬੀਤੇ ਦਿਨੀ ਗੁਰਨਾਮ ਚੜੂੰਨੀ ਦੀ ਬਿਆਨ ਸਾਹਮਣੇ ਆਇਆ ਸੀ ਕਿ ਇਹ ਮੇਰਾ ਨਿੱਜੀ ਬਿਆਨ ਹੈ ਸੰਯੁਕਤ ਮੋਰਚੇ ਦਾ ਅਜਿਹਾ ਕੋਈ ਬਿਆਨ ਨਹੀਂ ਇਸ ਬਾਰੇ ਲੋਕ ਫੈਸਲਾ ਲੈਣਗੇ ਕੇਵਲ ਮੈਂ ਲੋਕਾਂ ਅੱਗੇ ਆਪਣੇ ਵਿਚਾਰ ਰੱਖੇ ਹਨ |