ਮੁਹਾਲੀ, 9 ਅਗਸਤ, 2021: ਅਕਾਲੀ ਆਗੂ ਵਿੱਕੀ ਮਿੱਡੂਖੇੜਾ ਕਤਲ ਕੇਸ ਵਿਚ ਪੁਲਿਸ ਨੇ ਇਕ ਸ਼ੂਟਰ ਦੀ ਸ਼ਨਾਖ਼ਤ ਕਰ ਲਈ ਹੈ। ਸੂਤਰਾਂ ਮੁਤਾਬਕ ਇਸ ਸ਼ੂਟਆਊਟ ਵਿਚ ਖੱਬੇ ਹੱਥ ਨਾਲ ਗੋਲੀ ਚਲਾ ਰਿਹਾ ਗੈਂਗਸਟਰ ਵਿਨੇ ਦਿਓੜਾ ਹੈ ਜੋ ਗੈਂਗਸਟਰ ਲਵ ਦਿਓੜਾ ਦਾ ਭਰਾ ਹੈ। ਲਵ ਦਿਓੜਾ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਕਤਲ ਕਰ ਦਿੱਤਾ ਸੀ।
ਸੂਤਰਾਂ ਮੁਤਾਬਕ ਵਿਨੇ ਦਿਓੜਾ ਕੋਟਕਪੁਰਾ ਦਾ ਰਹਿਣ ਵਾਲਾ ਹੈ ਜਿਸਨੁ਼ੰ ਫੜਨ ਲਈ ਪੁਲਿਸ ਨੇ ਕੋਟਕਪੁਰਾ ਵਿਚ ਵੀ ਛਾਪੇਮਾਰੀ ਕੀਤੀ ਹੈ ਤੇ ਮੁਹਾਲੀ ਵਿਚ ਕਈ ਫਲੈਟਾਂ ਵਿਚ ਵੀ ਛਾਪੇਮਾਰੀ ਕੀਤੀ ਹੈ।
ਲਾਰੈਂਸ ਗਰੁੱਪ ਨੇ ਲਵੀ ਦਿਓੜਾ ਦਾ ਕਤਲ ਕਰਾਇਆ ਸੀ। ਵਿਨੇ ਦਿਓੜਾ ਨੂੰ ਫੜਨ ਲਈ ਕੋਟਕਪੂਰਾ ਵਿੱਚ ਛਾਪਾ ਮਾਰਿਆ ਗਿਆ ਪਰ ਪੁਲਿਸ ਬੇਰੰਗ ਵਾਪਸ ਪਰਤੀ। ਲਾਰੈਂਸ ਨੇ ਪਿਛਲੇ ਦਿਨੀਂ ਵਿੱਕੀ ਮਿੱਡੂ ਖੇੜਾ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਸੀ ਅਤੇ ਹਮਲਾਵਰਾਂ ਨੂੰ ਚਿਤਾਵਨੀ ਦਿੱਤੀ ਸੀ।
ਬਦਮਾਸ਼ਾਂ ਨੇ ਓਲਾ ਕੰਪਨੀ ਤੋਂ ਆਈ 20 ਕਾਰ ਦਾ ਨੰਬਰ ਚੋਰੀ ਕਰ ਲਿਆ ਸੀ। ਕਾਰ ਤੀੜਾ ਦੇ ਰਹਿਣ ਵਾਲੀ ਦੀ ਨਿਕਲੀ ਹੈ। ਪੁਲਿਸ ਨੂੰ ਅਰਮਾਨੀਆ ਵਿੱਚ ਬੈਠੇ ਗੈਂਗਸਟਰ ਗੌਰਵ ਪਟਿਆਲ ਉੱਤੇ ਸ਼ੱਕ ਹੈ। ਹਮਲਾਵਰਾਂ ਨੂੰ ਸੁਪਾਰੀ ਦੇ ਕੇ ਘਟਨਾ ਨੂੰ ਇਨਜਾਮ ਦੇਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ।
ਬਦਮਾਸ਼ਾਂ ਦੀ ਕਾਰ ਦਾ ਨੰਬਰ ਸਾਹਮਣੇ ਆਇਆ ਹੈ। ਚਿੱਟੇ ਰੰਗ ਦੀ ਆਈ -20 ਗੱਡੀ ਜਿਸ ਵਿੱਚ ਹਮਲਾਵਰ ਆਏ ਸਨ। ਉਸ ਗੱਡੀ ਦਾ ਨੰਬਰ ਪੀਬੀ -65 ਏਕੇ -7530 ਸੀ। ਜਦੋਂ ਪੁਲਿਸ ਨੇ ਉਸਦੀ ਤਸਦੀਕ ਕੀਤੀ ਤਾਂ ਪਤਾ ਲੱਗਾ ਕਿ ਦੋਸ਼ੀ ਨੇ ਓਲਾ ਕੰਪਨੀ ਦੇ ਇੱਕ ਵਾਹਨ ਦਾ ਨੰਬਰ ਚੋਰੀ ਕੀਤਾ ਸੀ ਅਤੇ ਉਸ ਦੀ ਨੰਬਰ ਪਲੇਟ ਆਈ -20 ਵਾਹਨ ਉੱਤੇ ਲਗਾਈ ਸੀ।
ਜਦੋਂ ਪੁਲਿਸ ਨੇ ਉਸ ਦੇ ਰਜਿਸਟਰਡ ਪਤੇ ‘ਤੇ ਛਾਪਾ ਮਾਰਿਆ ਤਾਂ ਉਹ ਪ੍ਰਦੀਪ ਕੁਮਾਰ, ਤੀੜਾ ਪਿੰਡ ਦੇ ਵਸਨੀਕ ਦੀ ਨਿਕਲੀ। ਇਹ ਕਾਰ ਐਚਡੀਐਫਸੀ ਬੈਂਕ ਤੋਂ ਫਾਈਨਾਂਸ ਕੀਤੀ ਗਈ ਹੈ। ਪੁਲਿਸ ਨੂੰ ਉਕਤ ਨੰਬਰ ਕਾਰ ਉੱਥੇ ਖੜੀ ਮਿਲੀ ਸੀ।
ਮੋਹਾਲੀ ਦੇ ਸੈਕਟਰ 71 ‘ਚ ਚਿੱਟੇ ਦਿਨ ਕਤਲ ਕੀਤੇ ਗਏ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾਮਾਮਲੇ ਵਿੱਚ ਹੁਣ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਸੋਸ਼ਲ ਮੀਡੀਆ ‘ਤੇ ਧਮਕੀ ਭਰੀ ਪੋਸਟ ਸਾਹਮਣੇ ਆਈ ਹੈ, ਜਿਸ ਵਿੱਚ ਉਸ ਨੇ ਬਦਲਾ ਲੈਣ ਬਾਰੇ ਕਿਹਾ ਹੈ। ਸੋਸ਼ਲ ਮੀਡੀਆ ‘ਤੇ ਇੱਕ ਤਾਜ਼ਾ ਪੋਸਟ ਰਾਹੀਂ ਬਿਸ਼ਨੋਈ ਗਰੁੱਪ ਦੇ ਮੈਂਬਰਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ‘ਇੱਕ ਦੀ ਥਾਂ ਚਾਰ ਮਾਰ ਕੇ’ ਲੈਣਗੇ।