ਮਹਿਲਾ ਕਮਿਸ਼ਨ ਦੀ ਚੇਅਰਮੈਨ ਦੇ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟਰ ਸਾਂਝਾ ਕੀਤਾ ਗਿਆ ਜਿਸ ਤੇ ਲਿਖਿਆ ਹੈ ਕਿ ਆਓ ਸਿਰਜੀਏ ‘ਨਵਾਂ ਪੰਜਾਬ | ਮਨੀਸ਼ਾ ਗੁਲਾਟੀ ਦੇ ਵੱਲੋਂ ਆਜ਼ਾਦੀ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਗਈਆ ਉਨ੍ਹਾਂ ਕਿਹਾ ਕਿ ਉਹ ਦਿਹਾੜਾ ਜਿਸ ਨੂੰ ਅਸੀਂ ਸਿਰਫ ਇੱਕ ਦਿਨ ਮਨਾਉਂਦੇ ਹਾਂ ਉਸ ਤੋਂ ਬਾਅਦ ਫੇਰ ਭੁੱਲ ਜਾਂਦੇ ਹਾਂ। ਕੀ ਆਜ਼ਾਦੀ ਸਿਰਫ਼ ਇੱਕ ਦਿਨ ਦੀ ਹੁੰਦੀ ਹੈ। ਕੀ ਇਹ ਆਜ਼ਾਦੀ ਉਨ੍ਹਾਂ ਸਭ ਲਈ ਹੈ ਜੋ ਔਰਤਾਂ ਹਰ ਰੋਜ਼ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ ਜਾਂ ਫੇਰ ਉਨ੍ਹਾਂ ਬਜ਼ੁਰਗਾਂ ਲਈ ਹੈ ਜਿਨ੍ਹਾਂ ਦੇ ਢਿੱਡੋਂ ਪਾਲੇ ਬੱਚੇ ਹੀ ਉਨ੍ਹਾਂ ਨੂੰ ਬੇਘਰ ਕਰ ਦੇਂਦੇ ਹਨ |ਨਹੀਂ ਦੋਸਤੋਂ ਸਾਡੀ ਲਈ ਆਜ਼ਾਦੀ ਦੇ ਮਾਇਨੇ ਹੀ ਕੁੱਝ ਹੋਰ ਹਨ। ਆਓ, ਅੱਜ ਦੇ ਦਿਨ ਇੱਕ ਦੂਜੇ ਨਾਲ ਵਾਅਦਾ ਕਰੀਏ ਕਿ ਅਸੀਂ ਇੱਕ ”ਨਵਾਂ ਪੰਜਾਬ” ਸਿਰਜਾਂਗੇ ਜਿਸ ‘ਚ ਕੋਈ ਭੁੱਖਾ ਨਹੀਂ ਸੋਵੇਗਾ, ਕੋਈ ਘਰੋਂ-ਬੇਘਰ ਨਹੀਂ ਹੋਵੇਗਾ, ਕੋਈ ਬਜ਼ੁਰਗ ਆਪਣਿਆਂ ਬੱਚਿਆਂ ਤੋਂ ਕੁੱਟ ਨਹੀਂ ਖਾਵੇਗਾ। ਆਓ ਸਿਰਜੀਏ ‘ਖੁਸ਼ਹਾਲ ਪੰਜਾਬ।’